ਪੰਜਾਬ ਬੰਪਰ ਵੋਟਿੰਗ ਵੱਲ, 4 ਵਜੇ ਤਕ 52.2 ਫ਼ੀਸਦੀ ਵੋਟਿੰਗ, ਗਿੱਦੜਬਾਹਾ ਨੰਬਰ 1, ਜਾਣੋ ਪੂਰੀ ਅਪਡੇਟ Tv Nri ‘ਤੇ

by jaskamal

ਨਿਊਜ਼ ਡੈਸਕ : ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਤੇ ਵੋਟਰਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਅੱਜ ਭਾਵ 20 ਫ਼ਰਵਰੀ ਨੂੰ ਪੰਜਾਬ ਦੇ ਵੋਟਰ ਉਤਸ਼ਾਹ ਨਾਲ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ। ਅੰਕੜਿਆਂ ਦੀ ਗਲ ਕੀਤੀ ਜਾਏ ਤਾਂ, ਭਾਰਤੀ ਚੋਣ ਕਮਿਸ਼ਨ ਦੇ ਮੁਤਾਬਕ ਸੁਬੇ ਵਿੱਚ 3 ਵਜੇ ਤੱਕ 50 ਫ਼ੀਸਦੀ ਦੇ ਕਰੀਬ ਵੋਟਿੰਗ ਹੋ ਚੁੱਕੀ ਹੈ। ਕਿਤੇ ਸੁਸਤ ਤੇ ਕਿਤੇ ਤੇਜ਼ ਰਫ਼ਤਾਰ। 4 ਵਜੇ ਤੱਕ ਪੂਰੇ ਪੰਜਾਬ ਵਿਚ ਹੋਈ 52.2 ਫ਼ੀਸਦੀ ਵੋਟਿੰਗ ਮੁਕੰਮਲ ਹੋ ਗਈ ਹੈ।

ਜ਼ਿਲ੍ਹੇਵਾਰ ਅੰਕੜਿਆਂ ਦੀ ਗੱਲ ਕਰੀਏ ਤਾਂ ਜਲੰਧਰ `ਚ ਹੁਣ ਤੱਕ 45.53 ਫ਼ੀਸਦੀ ਵੋਟਿੰਗ ਹੋਈ। ਮਲੇਰਕੋਟਲਾ `ਚ ਹੁਣ ਤੱਕ 59 ਫ਼ੀਸਦੀ ਦੇ ਕਰੀਬ ਵੋਟਿੰਗ ਹੋ ਚੁੱਕੀ ਹੈ। ਗਿੱਦੜਬਾਹਾ 61 ਫ਼ੀਸਦੀ ਵੋਟਿੰਗ ਅੰਕੜੇ ਨਾਲ ਸਭ ਤੋਂ ਅੱਗੇ ਹੈ। ਮੋਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਘੱਟ 42 ਫ਼ੀਸਦੀ ਵੋਟਿੰਗ ਹੋਈ ਹੈ।

ਅੱਜ ਸੂਬੇ 'ਚ ਕੁੱਲ 21499804 ਵੋਟਰ ਆਪਣੇ ਵੋਟ ਹੱਕ ਦੀ ਵਰਤੋਂ ਕਰਦੇ ਹੋਏ 117 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਕਰਨਗੇ। ਪੰਜਾਬ ਦੀਆਂ ਸਮੂਹ ਸੀਟਾਂ 'ਤੇ ਕੁੱਲ 1304 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚੋਂ 231 ਕੌਮੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਜਦਕਿ ਇਨ੍ਹਾਂ ਵਿਚੋਂ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ 'ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਕੋਵਿਡ-19 ਹਦਾਇਤਾਂ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।