ਨਵੀਂ ਦਿੱਲੀ (ਦੇਵ ਇੰਦਰਜੀਤ ) : ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਲਈ ਦਿੱਲੀ ਪੁਲੀਸ ਨੇ ਟ੍ਰੈਕਟਰ ਪਰੇਡ ਮਾਰਚ ਮੌਕੇ ਨਿਰਧਾਰਿਤ ਰੂਟ ਦੀ ਉਲੰਘਣਾ ਲਈ ਦਰਜ ਐੱਫ.ਆਈ.ਆਰ. ਵਿੱਚ 30 ਟ੍ਰੈਕਟਰ ਦੀ ਪਛਾਣ ਕੀਤੀ ਹੈ ਤੇ ਇਨ੍ਹਾਂ ਦੇ ਮਾਲਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਐੱਫ.ਆਈ.ਆਰ.ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਤੋਂ ਪਿਸਟਲ, ਗੋਲੀਸਿੱਕਾ ਤੇ ਅੱਥਰੂ ਗੈਸ ਗੰਨ ਖੋਹਣ ਦਾ ਵੀ ਦਾਅਵਾ ਕੀਤਾ ਗਿਆ ਹੈ। ਪੁਲੀਸ ਨੇ ਦਿੱਲੀ ਹਿੰਸਾ ਮਾਮਲੇ ’ਚ ਕੁੱਲ ਮਿਲਾ ਕੇ 33 ਐਫ਼.ਆਈ.ਆਰ. ਦਰਜ ਕੀਤੀਆਂ ਹਨ।



