ਵਪਾਰੀਆਂ ਦੀ DDMA ਨੂੰ ਚਿਤਾਵਨੀ; ਜੇ ਕਰਫਿਊ ਨਾ ਹਟਾਇਆ ਤਾਂ ਕਰਾਂਗੇ ਪ੍ਰਦਰਸ਼ਨ…

by jaskamal

ਨਿਊਜ਼ ਡੈਸਕ (ਜਸਕਮਲ) : ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ (21 ਜਨਵਰੀ, 2022) ਨੂੰ ਵਪਾਰਕ ਭਾਈਚਾਰੇ ਨੇ ਦੁਕਾਨਾਂ ਲਈ ਵੀਕੈਂਡ ਕਰਫਿਊ ਤੇ ਔਡ-ਈਵਨ ਨਿਯਮ ਨੂੰ ਲਾਗੂ ਰੱਖਣ ਦੇ ਡੀਡੀਐੱਮਏ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ।ਚੈਂਬਰ ਆਫ਼ ਟਰੇਡਰਜ਼ ਇੰਡਸਟਰੀ (ਸੀਟੀਆਈ) ਦੇ ਕਾਰਕੁਨਾਂ ਨੇ ਕਿਹਾ ਕਿ ਜੇਕਰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਨੇ ਅਗਲੇ ਦੋ ਤੋਂ ਤਿੰਨ ਦਿਨਾਂ 'ਚ ਆਪਣੇ ਫੈਸਲੇ 'ਚ ਸੋਧ ਨਹੀਂ ਕੀਤੀ ਤਾਂ ਉਹ ਪੂਰੇ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਕਰਨਗੇ।

ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ ਦੇ 20 ਲੱਖ ਵਪਾਰੀ ਉਪ ਰਾਜਪਾਲ ਅਨਿਲ ਬੈਜਲ ਦੇ ਫੈਸਲੇ ਤੋਂ ਬਹੁਤ ਨਿਰਾਸ਼ ਹਨ। ਲੈਫਟੀਨੈਂਟ ਗਵਰਨਰ ਡੀਡੀਐੱਮਏ ਦੇ ਮੁਖੀ ਹਨ।ਉਨ੍ਹਾਂ ਕਿਹਾ “ਅਸੀਂ ਡੀਡੀਐਮਏ ਦੇ ਚੇਅਰਮੈਨ ਐਲਜੀ ਅਨਿਲ ਬੈਜਲ ਨੂੰ ਬੇਨਤੀ ਕਰਦੇ ਹਾਂ ਕਿ 20 ਲੱਖ ਵਪਾਰੀਆਂ ਅਤੇ ਉਨ੍ਹਾਂ ਦੇ 40 ਲੱਖ ਕਰਮਚਾਰੀਆਂ ਦੀ ਰੋਜ਼ੀ-ਰੋਟੀ ਨੂੰ ਧਿਆਨ 'ਚ ਰੱਖਦੇ ਹੋਏ ਔਡ-ਈਵਨ ਅਤੇ ਵੀਕਐਂਡ ਕਰਫਿਊ ਨੂੰ ਹਟਾ ਦਿੱਤਾ ਜਾਵੇ।ਜੇਕਰ ਅਗਲੇ ਦੋ-ਤਿੰਨ ਦਿਨਾਂ 'ਚ ਕੋਈ ਰਾਹਤ ਨਾ ਮਿਲੀ, ਤਾਂ ਸੀਟੀਆਈ ਦਿੱਲੀ ਭਰ ਦੇ ਵਪਾਰੀਆਂ ਨਾਲ ਅੰਦੋਲਨ ਕਰੇਗੀ।