ਦਰਦਨਾਕ ਹਾਦਸਾ : ਕਾਰ-ਬੱਸ ਦੀ ਭਿਆਨਕ ਟੱਕਰ, 4 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੇਪਾਲ ਦੇ ਧਾਡਿੰਗ ਜ਼ਿਲ੍ਹੇ ‘ਚ ਕਾਰ-ਬੱਸ ਦੀ ਜ਼ੋਰਦਾਰ ਟੱਕਰ ‘ਚ ਚਾਰ ਭਾਰਤੀ ਸੈਲਾਨੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਠਾਕਰੇ ਇਲਾਕੇ 'ਚ ਪ੍ਰਿਥਵੀ ਹਾਈਵੇਅ 'ਤੇ ਵਾਪਰਿਆ। ਚਾਰੇ ਭਾਰਤੀ ਨਾਗਰਿਕ ਪੋਖਰਾ ਤੋਂ ਕਾਠਮੰਡੂ ਪਰਤ ਰਹੇ ਸਨ।

ਹਾਦਸੇ 'ਚ ਕਾਰ ਦੇ ਨੇਪਾਲੀ ਡਰਾਈਵਰ ਦੀ ਵੀ ਮੌਤ ਹੋ ਗਈ। ਬੱਸ ਕਾਠਮੰਡੂ ਤੋਂ ਧਾਡਿੰਗ ਵੱਲ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਵਿਮਲਚੰਦਰ ਅਗਰਵਾਲ (40), ਸਾਧਨਾ ਅਗਰਵਾਲ (35), ਸੰਧਿਆ ਅਗਰਵਾਲ (40), ਰਾਕੇਸ਼ ਅਗਰਵਾਲ (55) ਅਤੇ ਤਨਹੂ ਜ਼ਿਲ੍ਹੇ ਦੇ ਖੈਰੇਨੀ ਵਸਨੀਕ 36 ਸਾਲਾ ਦਿਲ ਬਹਾਦਰ ਬਸਨੇਤ ਵਜੋਂ ਹੋਈ ਹੈ। ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।