ਦੁਖਦ : ਇਕੋ ਪਰਿਵਾਰ ਦੇ ਪੰਜ ਮੈਂਬਰ ਕਾਰ ਸਮੇਤ ਡਿੱਗੇ ਨਹਿਰ ‘ਚ, ਦੋ ਦੀ ਮੌਤ, ਤਿੰਨ ਲਾਪਤਾ

ਦੁਖਦ : ਇਕੋ ਪਰਿਵਾਰ ਦੇ ਪੰਜ ਮੈਂਬਰ ਕਾਰ ਸਮੇਤ ਡਿੱਗੇ ਨਹਿਰ ‘ਚ, ਦੋ ਦੀ ਮੌਤ, ਤਿੰਨ ਲਾਪਤਾ

ਨਿਊਜ਼ ਡੈਸਕ (ਜਸਕਮਲ) : ਰਾਮਪੁਰਾ ਫੂਲ ਵਿਖੇ ਪੈਸਟੀਸਾਈਡ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਕਾਰ ਨਹਿਰ ‘ਚ ਡਿੱਗਣ ਕਾਰਨ ਕਾਰਨ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲਾਪਤਾ ਹੋ ਗਏ। ਕਾਰ ‘ਚ ਉਹ ਖੁਦ ਉਸ ਦੀ ਪਤਨੀ ਦੋ ਬੇਟੀਆਂ ਤੇ ਬੇਟਾ ਸਵਾਰ ਸੀ। ਐਤਵਾਰ ਰਾਤ ਪਟਿਆਲਾ-ਸੰਗਰੂਰ ਰੋਡ ‘ਤੇ ਪਸਿਆਣਾ ਥਾਣੇ ਨੇੜੇ ਭਾਖੜਾ ਨਹਿਰ ‘ਚ ਕਾਰ ਡਿੱਗਣ ਕਾਰਨ ਹਾਦਸਾ ਵਾਪਰਿਆ। ਗੋਤਾਖੋਰਾਂ ਵੱਲੋ ਲਾਪਤਾ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਨੀਲਮ ਗਰਗ (50) ਤੇ ਉਸ ਦੀ ਧੀ ਸਮਿਤਾ ਗਰਗ (26) ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਲਾਪਤਾ ਹੋਣ ਵਾਲਿਆਂ ‘ਚ ਨੀਲਮ ਦੇ ਪਤੀ ਜਸਵਿੰਦਰ ਕੁਮਾਰ (52), ਉਨ੍ਹਾਂ ਦੀ ਧੀ ਈਸ਼ਾ ਗਰਗ (22) ਤੇ ਉਨ੍ਹਾਂ ਦਾ ਪੁੱਤਰ ਪੇਰੂ ਗਰਗ (15) ਸ਼ਾਮਲ ਹਨ।

ਜਾਣਕਾਰੀ ਅਨੁਸਾਰ ਜਸਵਿੰਦਰ ਕੁਮਾਰ ਬਾਹੀਆ ਉਰਫ ਬਬਲਾ 2 ਜਨਵਰੀ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਪਤਨੀ ਨੀਲਮ ਰਾਣੀ, ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਗਰਗ, ਛੋਟੀ ਬੇਟੀ ਈਸ਼ਕਾ ਤੇ ਪੁੱਤਰ ਪੀਰੂ ਗਰਗ ਨਾਲ ਆਪਣੀ ਸਵਿੱਫਟ ਕਾਰ ‘ਚ ਸਵਾਰ ਹੋ ਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਸਥਾਨਕ ਮਨੋਚਾ ਕਾਲੋਨੀ ਵਾਸੀ ਜਸਵਿੰਦਰ ਕੁਮਾਰ (48) ਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਤੇ ਪਿਛਲੇ ਸਾਲ ਉਸਦੇ ਪਿਤਾ ਮੋਹਣ ਲਾਲ ਬਾਹੀਆ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ ਤੇ ਘਰ ‘ਚ ਇਹ ਸਿਰਫ ਪੰਜ ਜੀਅ ਹੀ ਰਹਿੰਦੇ ਸਨ।