ਦਰਦਨਾਕ ਘਟਨਾ : ਨਸ਼ੇੜੀ ਨੌਜਵਾਨਾਂ ਨੇ 11 ਸਾਲਾ ਬੱਚੇ ਦਾ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿੰਡ ਸਾਦੇਵਾਲਾ 'ਚ 2 ਨਸ਼ੇੜੀ ਨੌਜਵਾਨਾਂ ਵੱਲੋਂ 11 ਸਾਲ ਦੇ ਇਕ ਬੱਚੇ ਦੀ ਹੱਤਿਆ ਕਰਕੇ ਲਾਸ਼ ਨੂੰ ਖੇਤ 'ਚ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਅਰੁਣ ਪੁੱਤਰ ਸੁੱਚਾ ਸਿੰਘ ਵਾਸੀ ਸਾਦੇਵਾਲਾ ਦੀ ਲਾਸ਼ ਨੂੰ ਖੇਤ 'ਚੋਂ ਬਰਾਮਦ ਕੀਤਾ। ਹੱਤਿਆ ਕਰਨ ਵਾਲੇ ਦੋਵੇਂ ਮੁਲਜ਼ਮ ਰਿਸ਼ਤੇ 'ਚ ਮ੍ਰਿਤਕ ਬੱਚੇ ਦੇ ਚਚੇਰੇ ਭਰਾ ਸਨ।

ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਜਸਵੀਰ ਤੇ ਵਕੀਲ ਮੋਟਰਸਾਈਕਲ 'ਤੇ ਬੱਚੇ ਨੂੰ ਨਾਲ ਬਿਠਾ ਕੇ ਪਿੰਡ ਦੇ ਨੇੜੇ ਇਕ ਖੇਤ 'ਚ ਭੰਗ ਦਾ ਨਸ਼ਾ ਕਰਨ ਗਏ ਸਨ। ਭੰਗ ਜ਼ਿਆਦਾ ਪੀਣ ਕਰਕੇ ਦੋਵਾਂ ਨੂੰ ਨਸ਼ਾ ਚੜ੍ਹ ਗਿਆ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਲੜਾਈ ਹੋ ਗਈ ਤੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਅਰੁਣ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।