ਦਰਦਨਾਕ ਸੜਕ ਹਾਦਸਾ: ਗੱਡੀ ਪਲਟਣ ਨਾਲ 11 ਦੀ ਮੌਤ ਤੇ 8 ਜ਼ਖ਼ਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ 'ਚ  ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 2 ਲੜਕੇ ਅਤੇ 2 ਔਰਤਾਂ ਵੀ ਸ਼ਾਮਲ ਹਨ ਅਤੇ 7 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਲਿਆਂਦਾ ਗਿਆ । ਸਥਾਨਕ ਲੋਕਾਂ ਨੇ ਦੱਸਿਆ ਕਿ 14 ਦਿਨ ਪੂਰੇ ਹੋਣ ’ਤੇ ਪਰਿਵਾਰ ਦੇ ਲੋਕ ਅਤੇ ਰਿਸ਼ਤੇਦਾਰ ਅਸਥੀਆਂ ਵਿਸਰਜਨ ਲਈ ਲੋਹਾਰਗਲ ਗਏ ਸਨ। ਵਾਪਸ ਪਰਤਦੇ ਸਮੇਂ ਲੀਲਾਂ ਕੀ ਢਾਣੀ ਅਤੇ ਹੁਕੁਮਪੁਰਾ ਦਰਮਿਆਨ ਸੜਕ ਕੰਢੇ ਟ੍ਰੈਕਟਰ-ਟਰਾਲੀ ਖੜੀ ਸੀ। ਸਪੀਡ 'ਚ ਪਿਕਅੱਪ ਨੇ ਟ੍ਰੈਕਟਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਪਲਟ ਗਈ। ਗੱਡੀ 'ਚ 18 ਲੋਕ ਸਵਾਰ ਸਨ।

ਹਾਦਸੇ ਵਿਚ 8 ਦੀ ਮੌਕੇ ’ਤੇ ਮੌਤ ਹੋਈ ਹੈ। ਇਲਾਜ ਦੌਰਾਨ 3 ਹੋਰਨਾਂ ਨੇ ਦਮ ਤੋੜ ਦਿੱਤਾ। ਪੀ. ਐੱਮ. ਨਰਿੰਦਰ ਮੋਦੀ ਵਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। pm ਮੋਦੀ ਨੇ ਟਵੀਟ ਕਰ ਕੇ ਕਿਹਾ ਆਰ. ਐੱਫ. ਫੰਡ 'ਚੋਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇਗੀ।