ਚੀਨ ਵਿੱਚ ਇੱਕ ਬੱਸ-ਟਰੱਕ ਦੀ ਟੱਕਰ – 36 ਲੋਕਾਂ ਦੀ ਮੌਕੇ ਤੇ ਮੌਤ

by mediateam

ਜਿਆਂਗਸੁ , 30 ਸਤੰਬਰ ( NRI MEDIA )

ਐਤਵਾਰ ਨੂੰ ਚੀਨ ਵਿੱਚ ਇੱਕ ਬੱਸ-ਟਰੱਕ ਦੀ ਟੱਕਰ ਵਿੱਚ 36 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖਮੀ ਹੋਏ ਹਨ , ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਬੱਸ ਵਿੱਚ ਕੁੱਲ 69 ਲੋਕ ਸਵਾਰ ਸਨ , ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਸ ਪੂਰਬੀ ਜਿਆਂਗਸੁ ਸੂਬੇ ਵਿਚ ਐਕਸਪ੍ਰੈਸਵੇਅ ਤੇ ਤੇਜ਼ ਰਫਤਾਰ ਨਾਲ ਜਾ ਰਹੀ ਸੀ,ਇਸ ਦੌਰਾਨ ਉਸ ਦਾ ਟਾਇਰ ਪੰਚਰ ਹੋ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ।


ਚੀਨ ਵਿੱਚ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ , ਰਿਪੋਰਟਾਂ ਦੇ ਅਨੁਸਾਰ, 2015 ਵਿੱਚ, 58 ਹਜ਼ਾਰ ਲੋਕਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ , 90% ਹਾਦਸੇ ਇਕੱਲੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੋਏ ਸਨ |

ਪਿਛਲੇ ਸਾਲ ਨਵੰਬਰ ਵਿਚ, ਗਾਂਸੂ ਸੂਬੇ ਦੇ ਲਾਂਝੌ ਸ਼ਹਿਰ ਵਿਚ ਐਕਸਪ੍ਰੈਸਵੇਅ 'ਤੇ 31 ਵਾਹਨਾਂ ਦੀ ਟੱਕਰ ਅਤੇ ਉਸ ਤੋਂ ਬਾਅਦ ਲੱਗੀ ਅੱਗ ਵਿਚ 15 ਲੋਕ ਮਾਰੇ ਗਏ ਸਨ , ਇਸ ਹਾਦਸੇ ਵਿੱਚ 44 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ,ਉਦੋਂ ਵੀ ਇਹ ਹਾਦਸਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਿਆ ਸੀ , ਟੋਲ ਟੈਕਸ ਅਦਾ ਕਰਨ ਸਮੇਂ ਇਕ ਬੇਕਾਬੂ ਟਰੱਕ ਕਾਰਾਂ ਦੇ ਲੇਨ ਵਿਚ ਦਾਖਲ ਹੋ ਗਿਆ ਸੀ |

More News

NRI Post
..
NRI Post
..
NRI Post
..