ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ

by nripost

ਖੰਨਾ (ਰਾਘਵ): ਥਾਣਾ ਮਲੌਦ ਅਧੀਨ ਪੈਂਦੇ ਪਿੰਡ ਮਾਡਲ ਟਾਊਨ ਨਜ਼ਦੀਕ ਕੁੱਪ ਮਲੌਦ ਰੋਡ ਤੇ ਅੱਜ ਸਵੇਰੇ ਲਗਭਗ 7.30 ਵਜੇ ਬੇਹੱਦ ਮੰਦਭਾਗੀ ਘਟਨਾ ਵਾਪਰੀ ਜਿਸ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਪੁੱਤਰ ਬਲਰਾਜ ਵਾਸੀ ਰੋੜੀਆਂ ਉਮਰ 31 ਸਾਲ ਅਤੇ ਰੁਪਿੰਦਰ ਸਿੰਘ ਰਿੰਪੀ ਪੁੱਤਰ ਭਿੰਦਰ ਸਿੰਘ ਵਾਸੀ ਸੋਹੀਆ, ਹਾਲ ਵਾਸੀ ਵਾਰਡ ਨੰ. 1 ਮਲੌਦ ਸਟਾਰ ਇੰਪੈਕਟਰ ਫੈਕਟਰੀ ਮਾਲਰੇਕਟਲਾ ਵਿਖੇ ਕੰਮ ਕਰਨ ਲਈ ਮੋਟਰਸਾਈਕਲ ਤੇ ਜਾ ਰਹੇ ਹਨ ਜੋ ਕਿ ਪਿੰਡ ਮਾਡਲ ਟਾਊਨ ਨਜ਼ਦੀਕ ਕੁੱਪ ਰੋਡ ਤੇ ਰਿਮਟ ਕਾਲਜ ਦੀ ਬੱਸ ਨੰ. ਪੀਬੀ 11 ਡੀਐੱਫ 9771 ਨਾਲ ਹਾਦਸਾਗ੍ਰਸਤ ਹੋਣ ਕਾਰਣ ਗੰਭੀਰ ਜਖ਼ਮੀ ਹੋ ਗਏ ਅਤੇ ਦਮ ਤੋੜ ਗਏ। ਚਸ਼ਮਦੀਦਾ ਦੇ ਦੱਸਣ ਅਨੁਸਾਰ ਹਾਦਸਾ ਵਾਪਰਣ ਤੋਂ ਲਗਭਗ 45 ਮਿੰਟ ਬਾਅਦ ਪਹੀੜ ਤੋਂ ਐਂਬੂਲੈਂਸ ਪਹੁੰਚੀ ਹਲਾਂਕਿ ਸਿਰਫ਼ 2-3 ਕਿਲੋਮੀਟਰ ਤੇ ਸਰਕਾਰੀ ਹਸਪਤਾਲ ਮਲੌਦ ਹੋਣ ਦੇ ਬਾਵਜੂਦ ਵੀ ਇੱਥੋਂ ਪਤਾ ਨਹੀਂ ਕਿਸ ਕਾਰਣ ਐਂਬੂਲੈਂਸ ਨਹੀਂ ਪਹੁੰਚ ਸਕੀ।

ਥਾਣਾ ਮੁੱਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਬੱਸ ਦੇ ਡਰਾਈਵਰ ਉਪਰ ਸੁਖਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਝੱਲ, ਥਾਣਾ ਅਮਰਗੜ੍ਹ ਜਿਲ੍ਹਾ ਮਾਲੇਰਕੋਟਲਾ ਖਿਲਾਫ਼ ਧਾਰਾ 281, 106, 324(4) ਬੀ.ਐੱਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਹਲਾਂਕਿ ਉਕਤ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਹਾਦਸਾਗ੍ਰਸਤ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਨਗਰ ਪੰਚਾਇਤ ਮਲੌਦ ਕੌਂਸਲਰ ਦੀਪਕ ਗੋਇਲ ਵੱਲੋਂ ਮ੍ਰਿਤਕ ਦੇਹਾਂ ਨਾਲ ਜਾ ਕੇ ਪੋਸਟਮਾਰਟਮ ਕਰਵਾਇਆ ਗਿਆ ਅਤੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

More News

NRI Post
..
NRI Post
..
NRI Post
..