ਤਾਈਵਾਨ ‘ਚ ਟਰੇਨ ਹਾਦਸਾ

by vikramsehajpal

ਤਾਈਵਾਨ,(ਦੇਵ ਇੰਦਰਜੀਤ) :ਆਵਾਜਾਈ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਤਾਈਵਾਨ ’ਚ ਸ਼ੁੱਕਰਵਾਰ ਨੂੰ ਇਕ ਟਰੇਨ ਦੇ ਪਟਰੀ ਤੋਂ ਉੱਤਰ ਜਾਣ ਨਾਲ ਘੱਟ ਤੋਂ ਘੱਟ 36 ਲੋਕਾਂ ਦੀ ਮੌਤ ਹੋ ਗਈ, ਜਦਕਿ 72 ਜ਼ਖ਼ਮੀ ਹੋ ਗਏ।ਤਾਈਵਾਨ ’ਚ ਇਕ ਵੱਡਾ ਟਰੇਨ ਹਾਦਸਾ ਹੋਇਆ ਹੈ। ਪਹਿਲਾਂ ਜਾਣਕਾਰੀ ਚਾਰ ਲੋਕਾਂ ਦੀ ਮੌਤ ਦੀ ਸੀ ਪਰ ਹੁਣ ਦੇਸ਼ ਦੇ ਆਵਾਜਾਈ ਮੰਤਰਾਲੇ ਦੁਆਰਾ ਜਾਰੀ ਅੰਕੜੇ ਗੰਭੀਰ ਚਿੰਤਾ ਵਿਅਕਤ ਕਰਦੇ ਹਨ।

Fire department ਨੇ ਇਕ ਬਿਆਨ ’ਚ ਕਿਹਾ ਸੀ, ਤਾਈਤੁੰਗ ਜਾ ਰਹੀ ਟਰੇਨ ਪਟੜੀ ਤੋਂ ਉੱਤਰ ਗਈ, ਜਿਸ ਦੌਰਾਨ ਉਹ ਕੰਧ ਨਾਲ ਟਕਰਾਅ ਗਈ। ਵਿਭਾਗ ਨੇ ਉਸ ਦੌਰਾਨ ਮਰਨ ਵਾਲਿਆਂ ਦਾ ਅੰਕੜਾ ਚਾਰ ਦੱਸਿਆ ਸੀ, ਉੱਥੇ ਹੀ, ਕਿਹਾ ਸੀ ਕਿ ਕੁਝ ਗੰਭੀਰ ਰੂਪ ਨਾਲ ਜ਼ਕਮੀ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਮੋਤ ਤੇ ਜ਼ਖ਼ਮੀਆਂ ਦਾ ਅੰਕੜਾ ਇਕ ਦਮ ਕਾਫੀ ਵਧ ਗਿਆ ਹੈ।

ਟਰੇਟ ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਸਮੇਂ ’ਤੇ ਹਸਪਤਾਲ ਨਹੀਂ ਪਹੁੰਚਾਇਆ ਗਿਆ। ਜਿਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ ਸੀ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਇਸ ਟਰੇਨ 'ਚ 350 ਲੋਕ ਸਵਾਰ ਸਨ।

More News

NRI Post
..
NRI Post
..
NRI Post
..