ਮਾਸਕੋ (ਨੇਹਾ): ਰੂਸ ਦੇ ਬ੍ਰਾਇਨਸਕ ਖੇਤਰ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਭਿਆਨਕ ਹਾਦਸੇ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਜਾਨ ਚਲੀ ਗਈ ਜਦੋਂ ਇੱਕ ਰੇਲਵੇ ਪੁਲ ਅਚਾਨਕ ਢਹਿ ਗਿਆ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 10:44 ਵਜੇ ਪਿਲਸ਼ਿਨੋ ਅਤੇ ਵਾਇਗੋਨੀਚੀ ਸਟੇਸ਼ਨਾਂ ਵਿਚਕਾਰ ਵਾਪਰੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਯਾਤਰੀ ਰੇਲਗੱਡੀ ਉਸ ਪਟੜੀ ਤੋਂ ਲੰਘ ਰਹੀ ਸੀ ਜਿਸ ‘ਤੇ ਪੁਲ ਬਣਾਇਆ ਗਿਆ ਸੀ।
ਆਪਣੇ ਟੈਲੀਗ੍ਰਾਮ ਚੈਨਲ ਉਤੇ ਜਾਣਕਾਰੀ ਦਿੰਦੇ ਹੋਏ ਬ੍ਰਾਇਨਸਕ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਬੋਗੋਮਾਜ਼ ਨੇ ਕਿਹਾ ਕਿ ‘ਰੇਲਵੇ ਪਟੜੀ ਉਤੇ ਪੁਲ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। 30 ਜ਼ਖਮੀ ਯਾਤਰੀਆਂ ਨੂੰ ਨੇੜਲੇ ਵੱਖ-ਵੱਖ ਮੈਡੀਕਲ ਸੈਂਟਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ।’



