ਓਟਾਵਾ , 19 ਜੂਨ ( NRI MEDIA )
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਮੰਤਰੀ ਮੰਡਲ ਨੇ ਇਕ ਵਾਰ ਫਿਰ ਤੋਂ ਟ੍ਰਾੰਸ ਮਾਊਂਟੇਨ ਐਕਸਪੈਨਸ਼ਨ ਪਰਿਯੋਜਨਾ ਨੂੰ ਆਪਣਾ ਸਮਰਥਨ ਦਿਤਾ ਹੈ , ਅਲਬਰਟਾ ਦੇ ਤੇਲ ਪੈਚ ਤੋਂ ਬ੍ਰਿਟਿਸ਼ ਕੋਲੰਬੀਆ ਤਕ ਤੇਲ ਲੈ ਕੇ ਜਾਣ ਲਈ ਇਸ ਪਾਈਪਲਾਈਨ ਪਰਿਯੋਜਨਾ ਦੀ ਬਹੁਤ ਲੰਮੇ ਸਮੇ ਤੋਂ ਮੰਗ ਕੀਤੀ ਜਾ ਰਹੀ ਸੀ ਜਿਸਨੂੰ ਉਸਾਰਨ ਵਿਚ ਕਾਫੀ ਦੇਰ ਹੋ ਰਹੀ ਹੈ , ਇਸ ਯੋਜਨਾ ਦੇ ਸਫਲ ਹੋਣ ਨਾਲ ਸਰਕਾਰ ਨੂੰ 10 ਬਿਲੀਅਨ ਡਾਲਰ ਮਿਲਣਗੇ ਅਤੇ ਕਈ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ , ਪੀਐਮ ਟਰੂਡੋ ਨੇ ਵਾਅਦਾ ਕੀਤਾ ਕਿ ਇਸ ਯੋਜਨਾ ਤੋਂ ਪ੍ਰਾਪਤ ਹੋਇਆ ਇਕ ਇਕ ਡਾਲਰ ਫੈਡਰਲ ਕਾਰਪੋਰੇਟ ਟੈਕਸ ਰੈਵੇਨਿਊ ਵਿਚ ਜਾਵੇਗਾ |
ਇਸ ਯੋਜਨਾ ਤੋਂ ਪ੍ਰਾਪਤ ਹੋਈ ਰਕਮ ਨਾਲ ਜੀਵਾਸ਼੍ਮ ਇੰਧਨ ਦੀ ਥਾਂ' ਤੇ ਊਰਜਾ ਦੇ ਕਿਸੇ ਹੋਰ ਵਧੀਆ ਸਰੋਤਾਂ ਦਾ ਉਪਯੋਗ ਕੀਤਾ ਜਾਵੇਗਾ , ਫੈਡਰਲ ਸਰਕਾਰ ਨੇ ਕਿਹਾ ਕਿ ਇਸ ਪਰਿਯੋਜਨਾ ਨੂੰ ਖੁਲੀ ਬਿਕਰੀ ਤੇ ਰੱਖਿਆ ਹੈ ਜੋ ਵੀ ਚਾਹੇ ਇਸ ਪ੍ਰੋਜੈਕਟ ਨੂੰ ਖਰੀਦ ਸਕਦਾ ਹੈ, ਇਸ ਪਿੱਛੋਂ ਸਰਕਾਰ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਸਵਦੇਸ਼ੀ ਲੋਕਾਂ ਨਾਲ ਮਿਲ ਰਹੀ ਹੈ ਜੋ ਕਿ ਇਸ ਪਰਿਯੋਜਨਾ ਨੂੰ ਖਰੀਦਣ ਦੇ ਚਾਹਵਾਨ ਹਨ , ਓਟਾਵਾ ਦੇ ਮੁਤਾਬਕ ਉਹ ਇਸ ਪਰਿਯੋਜਨਾ ਦਾ ਖਰਚਾ ਲੰਬੇ ਸਮੇ ਤਕ ਨਹੀਂ ਕਰ ਸਕੇਗਾ।
ਮੰਗਲਵਾਰ ਨੂੰ, ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਕਿਹਾ ਕਿ ਉਹ ਕੈਬਨਿਟ ਦੀ ਇਸ ਪ੍ਰੋਜੈਕਟ ਦੀ ਦੂਜੀ ਪ੍ਰਵਾਨਗੀ ਦਾ ਸਵਾਗਤ ਕਰਦੇ ਹਨ ਅਤੇ ਇਸਦੇ ਨਾਲ ਹੀ ਉਹਨਾਂ ਨੇ ਇਕ ਪੱਕੇ ਸਮੇ ਵਿੱਚ ਇਸ ਨੂੰ ਪੂਰਾ ਕਰਨ ਦੀ ਅਪੀਲ ਕੀਤੀ ,ਜਿਕਰਯੋਗ ਹੈ ਕਿ ਪਾਈਪ ਲਾਈਨ ਕੰਪਨੀ ਵੱਲੋਂ ਪਹਿਲਾ ਹੀ ਲੋੜੀਂਦੇ ਸਮਾਨ ਵਿੱਚੋ 30% ਇਕੱਠਾ ਕਰ ਲਿਆ ਗਿਆ ਹੈ, ਜੇਕਰ ਇਸ ਪਾਈਪ ਲਾਈਨ ਦਾ ਨਿਰਮਾਣ ਹੁੰਦਾ ਹੈ ਤਾਂ ਇਹ ਵਰਤਮਾਨ ਦੇ ਮੁਕਾਬਲੇ ਪਾਈਪ ਲਾਇਨ ਦੀ ਸਮਰੱਥਾ ਨੂੰ 890,000 ਬੈਰਲ ਤਕ ਵਧਾ ਦੇਵੇਗਾ।



