ਪੱਤਰ ਪ੍ਰੇਰਕ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਹਾਲ ਹੀ ਵਿੱਚ ਪਦਉਨਤ ਹੋਏ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਦੀਆਂ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ।
ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾ: ਜਸਬੀਰ ਸਿੰਘ ਔਲਖ ਨੂੰ ਸਿਵਲ ਸਰਜਨ ਲੁਧਿਆਣਾ, ਡਾ: ਹਰਿੰਦਰਾ ਸ਼ਰਮਾ ਨੂੰ ਸਿਵਲ ਸਰਜਨ ਬਰਨਾਲਾ, ਡਾ: ਰੀਟਾ ਬਾਲਾ ਨੂੰ ਸਿਵਲ ਸਰਜਨ ਕਪੂਰਥਲਾ, ਡਾ: ਰਾਜਵਿੰਦਰ ਕੌਰ ਨੂੰ ਸਿਵਲ ਸਰਜਨ ਫ਼ਿਰੋਜ਼ਪੁਰ ਨਿਯੁਕਤ ਕੀਤਾ ਗਿਆ ਹੈ।
ਡਾ.ਗੁਰਪ੍ਰੀਤ ਸਿੰਘ ਪੀ.ਐਮ.ਓ. ਬੀ.ਬੀ.ਐਮ.ਬੀ. ਤਲਵਾੜਾ, ਡਾ: ਰਮਨ ਸ਼ਰਮਾ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ, ਡਾ: ਅਨਿਲ ਕੁਮਾਰ ਡਾਇਰੈਕਟਰ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ, ਡਾ: ਸੁਮਨ ਬਾਲੀ ਪਿ੍ੰਸੀਪਲ ਸਿਹਤ ਤੇ ਪਰਿਵਾਰ ਭਲਾਈ ਸਿਖਲਾਈ ਕੇਂਦਰ ਮੁਹਾਲੀ, ਡਾ: ਮਨਿੰਦਰਪਾਲ ਸਿੰਘ ਸਿਵਲ ਸਰਜਨ ਫ਼ਰੀਦਕੋਟ, ਡਾ: ਲਖਬਿੰਦਰ ਸਿੰਘ ਚੀਫ਼ ਕੈਮੀਕਲ ਐਗਜ਼ਾਮੀਨਰ ਸ. ਖਰੜ, ਡਾ: ਪਵਨ ਕੁਮਾਰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ, ਡਾ: ਜਗਦੀਪ ਚਾਵਲਾ ਸਿਵਲ ਸਰਜਨ ਜਲੰਧਰ, ਡਾ: ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਡਾ: ਚੇਤਨਾ ਸਿਵਲ ਸਰਜਨ ਮਲੇਰਕੋਟਲਾ, ਡਾ: ਮਨੂ ਵਿੱਜ ਸਿਵਲ ਸਰਜਨ ਰੋਪੜ, ਡਾ: ਕ੍ਰਿਪਾਲ ਸਿੰਘ ਸਿਵਲ ਸਰਜਨ ਸ. ਸੰਗਰੂਰ, ਡਾ: ਦਲਜੀਤ ਸਿੰਘ ਨੂੰ ਸਿਵਲ ਸਰਜਨ, ਤਰਨਤਾਰਨ ਅਤੇ ਡਾ: ਪਰਮਿੰਦਰ ਸਿੰਘ ਨੂੰ ਸਿਵਲ ਸਰਜਨ, ਫਾਜ਼ਿਲਕਾ ਲਗਾਇਆ ਗਿਆ ਹੈ।



