ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਹੋ ਪਤੀ ਨੇ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੂਰਮਹਿਲ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਅਵਤਾਰ ਚੰਦ ਵਾਸੀ ਕੋਟ ਬਾਦਲ ਨੇ ਆਪਣੇ ਘਰ ਕਮਰੇ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਜੋਗਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਾਸੀ ਅੰਮ੍ਰਿਤਪਾਲ ਨੇ ਉਸ ਦੀ ਨੂੰਹ ਰੇਨੂੰ ਪਤਨੀ ਅਵਤਾਰ ਨਾਲ ਨਾਜਾਇਜ਼ ਸਬੰਧ ਸਨ। ਇਸ ਕਰਕੇ ਉਸ ਦਾ ਪੁੱਤ ਤੇ ਨੂੰਹ ਪਿੰਡ ਛੱਡ ਕੇ ਨੂਰਮਹਿਲ ਵਿਖੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਏ ਪਰ ਫਿਰ ਵੀ ਅੰਮ੍ਰਿਤਪਾਲ ਤੇ ਉਸ ਉਸ ਦੀ ਨੂੰਹ ਦਾ ਆਪਸ ਵਿੱਚ ਮਿਲਣਾ ਜਾਰੀ ਰਿਹਾ । ਜੋਗਿੰਦਰਪਾਲ ਨੇ ਕਿਹਾ ਕਿ ਪਿੰਡ ਦਾ ਇੱਕ ਹੋਰ ਵਿਅਕਤੀ ਕਰਮਜੀਤ ਅਮ੍ਰਿਤਪਾਲ ਦੀ ਸ਼ਹਿ 'ਤੇ ਪੈਸੇ ਮੁਹਈਆ ਕਰਵਾਉਂਦਾ ਸੀ । ਉਸ ਦੇ ਪੁੱਤ ਦੀ ਮੌਤ ਲਈ ਉਸ ਦੀ ਨੂੰਹ ਰੇਨੂ , ਅੰਮ੍ਰਿਤਪਾਲ ਤੇ ਕਰਮਜੀਤ ਜਿੰਮੇਵਾਰ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।