ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਇਹ ਖੌਫ਼ਨਾਕ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿੰਡ ਢਿੱਲਵਾਂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਇੱਕ ਬੇਰੁਜ਼ਗਾਰ ਨੌਜਵਾਨ ਨੇ ਪਿੰਡ ਦੀ ਅਨਾਜ ਮੰਡੀ 'ਚ ਫਾਹਾ ਲਗਾ ਕਰ ਖ਼ੁਦਕੁਸ਼ੀ ਕਰ ਲਈ । ਦੱਸਿਆ ਜਾ ਰਿਹਾ ਕਿ ਪਿੰਡ ਢਿੱਲਵਾਂ ਵਿੱਚ ਅਨਾਜ ਮੰਡੀ ਵਿਖੇ ਲਾਈਟ ਟਾਵਰ ਨਾਲ ਨੌਜਵਾਨ ਆਕਾਸ਼ਦੀਪ ਸਿੰਘ ਨੇ ਫਾਹਾ ਲੱਗਾ ਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਇਸ ਘਟਨਾ ਦਾ ਉਸ ਸਮੇ ਪਤਾ ਲਗਾ ਜਦੋ ਲੋਕ ਅਨਾਜ਼ ਮੰਡੀ ਕੋਲੋਂ ਜਾ ਰਹੇ ਸੀ ।

ਪਰਿਵਾਰਿਕ ਮੈਬਰਾਂ ਨੇ ਕਿਹਾ ਪਿਛਲੇ ਕਈ ਦਿਨਾਂ ਤੋਂ ਨੌਕਰੀ ਨਾ ਮਿਲਣ ਕਾਰਨ ਆਕਾਸ਼ਦੀਪ ਪ੍ਰੇਸ਼ਾਨ ਚੱਲ ਰਿਹਾ ਸੀ । ਉਨ੍ਹਾਂ ਨੇ ਕਿਹਾ ਕਿ ਆਕਾਸ਼ਦੀਪ ਸਿੰਘ ਨੇ ਪੁਲਿਸ ਭਰਤੀ ਤੋਂ ਇਲਾਵਾ ਹੋਰ ਵੀ ਕਈ ਪੋਸਟਾਂ ਲਈ ਅਪਲਾਈ ਕੀਤਾ ਸੀ ਪਰ ਉਹ ਅਸਫਰ ਰਿਹਾ, ਜਿਸ ਕਾਰਨ ਉਹ ਉਦਾਸ ਰਹਿੰਦਾ ਸੀ। ਮ੍ਰਿਤਕ ਨੌਜਵਾਨ ਨੇ ਯੂਨੀਵਰਸਿਟੀ ਢਿੱਲਵਾਂ ਪੜਾਈ ਕੀਤੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।