ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਵਿਆਹੁਤਾ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਮਿਨਾਕਸ਼ੀ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਅਸ਼ੋਕ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਦੋਸ਼ੀ ਪਤੀ ਬਿੱਟੂ, ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸ਼ੋਕ ਕੁਮਾਰ ਅਨੁਸਾਰ ਉਸਨੇ ਆਪਣੀ ਧੀ ਮਿਨਾਕਸ਼ੀ ਦਾ ਵਿਆਹ 5 ਸਾਲ ਪਹਿਲਾਂ ਬਿੱਟੂ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦੀ ਧੀ ਮਿਨਾਕਸ਼ੀ ਨਾਲ ਸਹੁਰਾ ਪਰਿਵਾਰ ਤੇ ਪਤੀ ਦਾਜ ਨੂੰ ਲੈ ਕੇ ਕੁੱਟਮਾਰ ਕਰਨ ਲੱਗ ਪਿਆ ।

ਕਈ ਵਾਰ ਦੋਵਾਂ ਦਾ ਰਾਜ਼ੀਨਾਮਾ ਵੀ ਹੋਇਆ ।ਇਸ ਦੇ ਬਾਵਜੂਦ ਵੀ ਹਾਲਾਤ ਨਾ ਸੁਧਰੇ। ਇਸ ਦੌਰਾਨ ਹੀ ਮਿਨਾਕਸ਼ੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਪਰ ਬੱਚੇ ਦੇ ਜਨਮ ਤੋਂ ਬਾਅਦ ਵੀ ਬਿੱਟੂ ਨੇ ਉਸ ਨਾਲ ਕਾਫੀ ਕੁੱਟਮਾਰ ਕੀਤੀ। ਲੜਾਈ ਤੋਂ ਬਾਅਦ ਮਿਨਾਕਸ਼ੀ ਆਪਣੇ ਪੇਕੇ ਘਰ ਆ ਗਈ ,ਉੱਥੇ ਉਸ ਨੇ ਆਪਣੀ ਧੀ ਨੂੰ ਉਸ ਦੇ ਕਿਰਾਏ ਵਾਲੇ ਘਰ ਛੱਡ ਦਿੱਤਾ। ਕੁਝ ਸਮੇ ਬਾਅਦ ਵੀ ਮਾਨਸਿਕ ਤੋਰ 'ਤੇ ਪ੍ਰੇਸ਼ਾਨ ਹੋ ਮਿਨਾਕਸ਼ੀ ਨੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।