ਟਰੱਕ ਚਾਲਕ ਨੇ ਮਾਂ- ਧੀ ਨੂੰ ਮਾਰੀ ਟੱਕਰ, ਮਾਂ ਦੀ ਮੌਕੇ ‘ਤੇ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਆਏ ਦਿਨ ਲਾਪਰਵਾਹੀ ਨਾਲ ਕਈ ਲੋਕ ਸੜਕ ਹਾਦਸੇ ਦੇ ਸ਼ਿਕਾਰ ਹੋ ਰਹੇ ਹਨ । ਇਸ ਕਾਰਨ ਬਹੁਤ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸ ਦੌਰਾਨ ਹੀ ਨਾਭਾ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਿਥੇ ਫਲਾਈਓਵਰ ਤੇ ਇਸ ਸਮੇ ਵੱਡਾ ਹਾਦਸਾ ਵਾਪਰ ਗਿਆ ਜਦੋ ਟਰੱਕ ਚਾਲਕ ਨੇ ਐਕਟਿਵਾ ਸਵਾਰ ਮਾਂ ਧੀ ਨੂੰ ਟੱਕਰ ਮਾਰ ਕੇ ਟਾਇਰ ਉੱਪਰ ਚਾੜ ਦਿੱਤਾ।

ਜਿਸ ਕਾਰਨ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਧੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਈ ਹੈ, ਜਿਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਡਰਾਈਵਰ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਟਰੱਕ ਡਰਾਈਵਰ ਨੇ ਕਿਹਾ ਕਿ ਮੈ ਟਰੱਕ ਚਲਾਉਂਦਾ ਹਾਂ ਪਰ ਮੇਰੇ ਕੋਲ ਲਾਈਸੇਂਸ ਨਹੀਂ ਹੈ ਮੈ ਪਿਛਲੇ 7 ਸਾਲ ਤੋਂ ਟਰੱਕ ਚਲਾ ਰਿਹਾ ਹੈ।

ਨਾਭਾ ਦਾ ਇਹ ਫਲਾਈਓਵਰ ਖੂਨੀ ਫਲਾਈਓਵਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਕਿਉਕਿ ਆਏ ਦਿਨ ਇਸ ਫਲਾਈਓਵਰ ਤੇ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਪਰ ਪ੍ਰਸ਼ਾਸ਼ਨ ਕੁੰਬਕਰਨੀ ਨੀਦ ਵਿੱਚ ਸੁੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਫਲਾਈਓਵਰ ਤੇ ਇਕ ਵੱਡਾ ਹਾਦਸਾ ਵਾਪਰਿਆ ਜਦੋ ਮਾਂ ਧੀ ਰਿਸ਼ਤੇਦਾਰ ਦਾ ਪਤਾ ਲੈ ਕੇ ਘਰ ਆ ਰਹੇ ਸੀ ਤਾਂ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਮਾਂ ਧੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਡਰਾਈਵਰ ਦਾ ਕਹਿਣਾ ਹੈ ਕਿ ਮੈ ਆਪਣੀ ਸ਼ਾਇਡ ਤੇ ਟਰੱਕ ਚਲਾ ਰਿਹਾ ਸੀ, ਮੈਨੂੰ ਪਤਾ ਨਹੀਂ ਲੱਗਾ ਕਿ ਇਹ ਹਾਦਸਾ ਕਿਦਾਂ ਹੋ ਗਿਆ, ਮੇਰੇ ਕੋਲ ਕੋਈ ਲਾਈਸੇਂਸ ਨਹੀਂ ਹੈ , ਮੈ 8 ਸਾਲ ਤੋਂ ਟਰੱਕ ਚਲਾ ਰਿਹਾ ਹੈ।

ਮ੍ਰਿਤਕ ਪਰਮਜੀਤ ਦੀ ਸੱਸ ਨੇ ਦੱਸਿਆ ਕਿ ਟਰੱਕ ਚਾਲਕ ਵਲੋਂ ਸਾਡੀ ਨੂੰਹ ਨੂੰ ਕੁਚਲਿਆ ਗਿਆ ਹੈ ਤੇ ਬਚੇ ਰੁਲ ਗਏ ਹਨ। ਕਿਉਕਿ ਮੇਰੀ ਪਹਿਲੀ ਨੂੰਹ ਦੀ ਵੀ ਮੌਤ ਹੀ ਗਈ ਸੀ ਤੇ ਮੇਰੇ ਲੜਕੇ ਦਾ ਇਹ ਦੂਜਾ ਵਿਆਹ ਸੀ। ਪਹਿਲੀ ਨੂੰਹ ਦੀਆਂ 2 ਲੜਕੀਆਂ ਹਨ , ਹੁਣ ਵਲੋਂ ਨੂੰਹ ਦੀ ਇਕ ਬੇਟੀ ਹੈ। ਮੈਂ ਸਰਕਾਰ ਨੂੰ ਗੁਹਾਰ ਕਰਦੀ ਹੈ ਕਿ ਡਰਾਈਵਰ ਤੇ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।