ਓਟਾਵਾ , 15 ਜਨਵਰੀ ( NRI MEDIA )
ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫ਼ਤੇ ਹਵਾਈ ਜਹਾਜ਼ ਹਾਦਸੇ ਵਿੱਚ ਮਾਰੇ ਗਏ ਕੈਨੇਡੀਅਨ ਨਾਗਰਿਕਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਬਾਰੇ ਈਰਾਨ ਨਾਲ ਗੱਲਬਾਤ ਵਿੱਚ ਯੂਕਰੇਨ ਦੀ ਸਹਾਇਤਾ ਦੀ ਮੰਗ ਕੀਤੀ ਹੈ, ਇਕ ਬਿਆਨ ਵਿੱਚ ਕਿਹਾ ਗਿਆ ਹੈ, “ਜਸਟਿਨ ਟਰੂਡੋ ਨੇ ਈਰਾਨੀ ਅਧਿਕਾਰੀਆਂ ਨਾਲ ਗੱਲਬਾਤ ਵਿੱਚ ਵੋਡੋਮਾਈਰ ਜ਼ੇਲੇਨਸਕੀ ਦੀ ਮਦਦ ਦੀ ਮੰਗ ਕੀਤੀ ਕਿਉਂਕਿ ਕੈਨੇਡੀਅਨ ਨਾਗਰਿਕਾਂ ਸਮੇਤ ਪੀੜਤ ਲੋਕਾਂ ਦੀਆਂ ਲਾਸ਼ਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਬਾਕੀ ਹੈ।
ਇਸ ਤੋਂ ਇਲਾਵਾ ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਈ ਕੈਨੇਡੀਅਨ ਅਧਿਕਾਰੀਆਂ ਨੂੰ ਇਰਾਨ ਭੇਜਣ ਦੀ ਤਿਆਰੀ ਕੀਤੀ ਹੋਈ ਹੈ , ਉਨ੍ਹਾਂ ਨੇ ਪਹਿਲਾ ਵੀ ਹੋਰ ਦੇਸ਼ ਨਾਲ ਮਿਲ ਇਸ ਮਾਮਲੇ ਤੇ ਇਕ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ , ਕੈਨੇਡਾ ਅਤੇ ਇਰਾਨ ਵਿੱਚ 2012 ਤੋਂ ਕੂਟਨੀਤਿਕ ਸਬੰਧ ਨਹੀਂ ਹਨ ਜਿਸ ਕਾਰਨ ਅਧਿਕਾਰੀਆਂ ਨੂੰ ਉਥੇ ਸਿੱਧੇ ਗੱਲਬਾਤ ਕਰਨ ਵਿੱਚ ਪ੍ਰੇਸ਼ਾਨੀ ਆ ਰਹੀ ਹੈ |
ਈਰਾਨ ਨੇ ਸ਼ਨੀਵਾਰ ਨੂੰ ਮੰਨਿਆ ਕਿ ਉਸਨੇ ਗਲਤੀ ਨਾਲ ਯੂਕ੍ਰੇਨ ਇੰਟਰਨੈਸ਼ਨਲ ਏਅਰਲਾਇੰਸ ਦੇ ਇੱਕ ਜਹਾਜ਼ ਨੂੰ ਗੋਲੀ ਮਾਰ ਦਿੱਤੀ ਸੀ, ਸ਼ੁਰੂਆਤ ਤੋਂ ਇਨਕਾਰ ਕਰਨ ਤੋਂ ਬਾਅਦ ਇਸ ਘਟਨਾ ਵਿੱਚ ਭੂਮਿਕਾ ਦੀ ਗੱਲ ਕਬੂਲੀ ਸੀ , ਇਸ ਫੈਸਲੇ ਵਿੱਚ 57 ਕੈਨੇਡੀਅਨਾਂ ਸਣੇ ਸਾਰੇ 176 ਲੋਕ ਮਾਰੇ ਗਏ ਸਨ।



