ਕੈਨੇਡੀਅਨ ਸੈਨਿਕਾਂ ਨਾਲ ਕੁਵੈਤ ਵਿੱਚ ਮੁਲਾਕਾਤ ਕਰਨਗੇ ਟਰੂਡੋ

by mediateam

ਇਥੋਪੀਆ (Nri Media) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਕੁਵੈਤ ਵਿੱਚ ਕੈਨੇਡੀਅਨ ਫੌਜੀ ਟੁਕੜੀਆਂ ਨਾਲ ਮੁਲਾਕਾਤ ਕਰਨ ਲਈ ਓਥੇ ਦਾ ਦੌਰਾ ਕਰਨਗੇ। ਇੱਕ ਮਹੀਨੇ ਪਹਿਲਾਂ ਕੈਨੇਡੀਅਨ ਸੈਨਿਕਾਂ ਨੂੰ ਇਰਾਕ ਤੋਂ ਇੱਥੇ ਲਿਆਂਦਾ ਗਿਆ ਸੀ। ਇਰਾਕ ਵਿੱਚ ਕੈਨੇਡਾ ਦੇ ਦੋ ਆਪਰੇਸ਼ਨ ਚੱਲ ਰਹੇ ਹਨ ਜਿਨ੍ਹਾਂ ਵਿੱਚ 500 ਕੈਨੇਡੀਅਨ ਸੈਨਿਕ ਹਿੱਸਾ ਲੈ ਰਹੇ ਹਨ, ਪਰ ਅਮਰੀਕਾ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ 7 ਜਨਵਰੀ ਨੂੰ ਇਹ ਦੋਵੇਂ ਆਪਰੇਸ਼ਨ ਸਸਪੈਂਡ ਕਰ ਦਿੱਤੇ ਗਏ।

ਇਸ ਤੋਂ ਬਾਅਦ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਵਾਲੇ ਦੋ ਇਰਾਕੀ ਟਿਕਾਣਿਆਂ ਉੱਤੇ ਦਾਗੀਆਂ ਗਈਆਂ ਇਰਾਨੀ ਮਿਜ਼ਾਈਲਾਂ ਤੋਂ ਕੁੱਝ ਘੰਟੇ ਪਹਿਲਾਂ ਹੀ ਸੈਨਿਕਾਂ ਨੂੰ ਉੱਥੋਂ ਕੱਢ ਲਿਆ ਗਿਆ ਸੀ। ਜਿਨ੍ਹਾਂ ਇਰਾਕੀ ਟਿਕਾਣਿਆਂ ਉੱਤੇ ਇਰਾਨ ਵੱਲੋਂ ਮਿਜ਼ਾਈਲਾਂ ਦਾਗੀਆਂ ਗਈਆਂ ਉਨ੍ਹਾਂ ਵਿੱਚ ਕੈਨੇਡੀਅਨ ਸੈਨਿਕ ਵੀ ਮੌਜੂਦ ਸਨ ਪਰ ਉਸ ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਕੁਵੈਤ ਦੇ ਦੌਰੇ ਦੌਰਾਨ ਟਰੂਡੋ ਪ੍ਰਧਾਨ ਮੰਤਰੀ ਸਾਬਾਹ ਅਲ ਖਾਲਿਦ ਅਲ ਸਾਬਾਹ ਨਾਲ ਵੀ ਮੁਲਾਕਾਤ ਕਰਨਗੇ। ਕੁਵੈਤ ਦਾ ਇਹ ਦੌਰਾ ਟਰੂਡੋ ਦੇ ਅਫਰੀਕਾ ਤੇ ਜਰਮਨੀ ਦੇ ਹਫਤਾ ਭਰ ਚੱਲਣ ਵਾਲੇ ਦੌਰੇ ਦੇ ਹਿੱਸੇ ਵਜੋਂ ਹੀ ਪਲੈਨ ਕੀਤਾ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਇਸ ਦਾ ਐਲਾਨ ਨਹੀਂ ਕੀਤਾ ਗਿਆ। ਕੁਵੈਤ ਵਿੱਚ ਪੜਾਅ ਤੋਂ ਬਾਅਦ ਟਰੂਡੋ ਸੈਨੇਗਲ ਤੇ ਮਿਊਨਿਖ ਵੀ ਜਾਣਗੇ।

More News

NRI Post
..
NRI Post
..
NRI Post
..