ਜਸਟਿਨ ਟਰੂਡੋ ਨੇ ਗੁਰੂ ਨਾਨਕ ਫੂਡ ਬੈਂਕ ਦਾ ਕੀਤਾ ਦੌਰਾ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰੀ ਸਥਿਤ ਗੁਰੂ ਨਾਨਕ ਫੂਡ ਬੈਂਕ ਦਾ ਦੌਰਾ ਕੀਤਾ। ਟਰੂਡੋ ਨੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ, ਉੱਥੇ ਕੁਝ ਬਕਸੇ ਪੈਕ ਕਰਨ ਲਈ ਵੀ ਸਮਾਂ ਕੱਢਿਆ। ਟਰੂਡੋ ਨੇ ਫੂਡ ਬੈਂਕ ਦੇ ਲੋਕਾਂ ਦਾ ਧੰਨਵਾਦ ਕੀਤਾ ।

ਟਰੂਡੋ ਨੇ ਟਵਿੱਟਰ 'ਤੇ ਟੀਮ ਦੀ ਪ੍ਰਸ਼ੰਸਾ ਕੀਤੀ 'ਤੇ ਲਿਖਿਆ: “ਹਰ ਮਹੀਨੇ, @GNFBSurrey ਸੈਂਕੜੇ ਲੋਕਾਂ ਦੀ ਸਹਾਇਤਾ ਕਰਦਾ ਹੈ - ਪਰਿਵਾਰਾਂ ਨੂੰ ਭੋਜਨ ਪ੍ਰਦਾਨ ਕਰਦਾ ਹੈ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਪਲਾਈ ਦਿੰਦਾ ਹੈ, ਇਕੱਲੀਆਂ ਮਾਵਾਂ ਨੂੰ ਡਾਇਪਰ ਦੇ ਨਾਲ, 'ਤੇ ਹੋਰ ਬਹੁਤ ਕੁਝ। ਦੱਸ ਦਈਏ ਕਿ ਪਹਿਲੀ ਜੁਲਾਈ 2020 ਨੂੰ ਸਥਾਪਿਤ ਗੁਰੂ ਨਾਨਕ ਫੂਡ ਬੈਂਕ ਕੈਨੇਡਾ ਵਿਚ ਸਿੱਖਾਂ ਦਾ ਪਹਿਲਾ ਫੂਡ ਬੈਂਕ ਹੈ, ਜਿੱਥੇ ਲੋੜਵੰਦਾਂ ਲਈ ਹਰ ਸਮੇਂ ਦਰਵਾਜ਼ੇ ਖੁੱਲ੍ਹੇ ਹਨ।