ਪਾਕਿਸਤਾਨ ਦਾ 12.5 ਕਰੋੜ ਡਾਲਰ ਦਾ ਰੱਖਿਆ ਸੌਦਾ ਟਰੰਪ ਨੇ ਕੀਤਾ ਮਨਜ਼ੂਰ

by

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਵੱਲੋਂ ਪਾਕਿਸਤਾਨ ਦੀ ਰੱਖਿਆ ਸੌਦੇ ਲਈ ਅਪੀਲ ਕੀਤੀ ਗਈ ਸੀ, ਜਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਬੈਠਕ ਤੋਂ ਕੁੱਝ ਦਿਨਾਂ ਬਾਅਦ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਸੌਦਾ ਐੱਫ-16 ਜਹਾਜ਼ਾਂ ਦੀ 24 ਘੰਟੇ ਦੀ ਨਿਗਰਾਨੀ ਦੀ ਤਕਨੀਕੀ ਸਹਾਇਤਾ ਲਈ ਪਾਕਿਸਤਾਨ ਨੂੰ ਮੰਜੂਰ ਕੀਤਾ ਗਿਆ ਹੈ ਜਿਸ ਦੀ ਕੁੱਲ ਰਾਸੀ 12 ਕਰੋੜ 50 ਲੱਖ ਡਾਲਰ ਹੈ। ਦੱਸਣਯੋਗ ਹੈ ਕਿ ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਸੌਦਾ ਪਾਕਿਸਤਾਨ ਨੂੰ ਕੋਈ ਸੈਨਿਕ ਸਹਾਇਤਾ ਦੇ ਤੌਰ 'ਤੇ ਦਿੱਤਾ ਗਿਆ ਹੈ। 

ਅਮਰੀਕੀ ਨੇ ਪਾਕਿਸਤਾਨ ਨੂੰ ਸੈਨਿਕ ਸਹਾਇਤਾ ਜਨਵਰੀ 2018 ਤੋਂ ਹੀ ਬੰਦ ਕਰ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੇ ਆਪਣੀ ਨੀਤੀ 'ਚ ਕੋਈ ਬਦਲਾਅ ਵੀ ਨਹੀਂ ਕੀਤਾ ਹੈ। ਜਦਕਿ ਪਾਕਿਸਤਾਨ ਨੂੰ ਸੈਨਿਕ ਸਹਾਇਤਾ 'ਚ ਰੋਕ ਜਾਰੀ ਰਹੇਗੀ। ਇਹ ਸੌਦਾ ਪਾਕਿਸਤਾਨ 'ਚ ਮੌਜੂਦ ਐੱਫ-16 ਜਹਾਜ਼ਾਂ ਦੀ ਨਿਗਰਾਨੀ ਤੇ ਉਨ੍ਹਾਂ ਦੀ ਸਾਂਭ ਸੰਭਾਲ ਤੇ ਤਕਨੀਕੀ ਸਹਾਇਤਾ ਨਾਲ ਜੁੜਿਆ ਹੋਇਆ ਹੈ।

ਇਹ ਸੌਦਾ ਵਿਦੇਸ਼ੀ ਸੈਨਿਕ ਵਿਕਰੀ (ਐੱਫਐੱਮਐੱਸ) ਤਹਿਤ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਪਾਕਿਸਤਾਨ ਨੂੰ ਇਸਦੇ ਲਈ ਭੁਗਤਾਨ ਕਰਨਾ ਪਵੇਗਾ। ਇਸ ਸੌਦੇ ਦੇ ਧਨ ਦੀ ਵਰਤੋਂ ਪਾਕਿਸਤਾਨ 'ਚ ਐੱਫ-16 ਜਹਾਜ਼ਾਂ ਦੀ ਵਰਤੋਂ 'ਤੇ ਨਜ਼ਰ ਰੱਖਣ ਲਈ 60 ਅਮਰੀਕੀ ਠੇਕੇਦਾਰਾਂ ਦੀ ਤਨਖ਼ਾਹ ਦੇ ਭੁਗਤਾਨ ਲਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਐੱਫ-16 ਜੰਗੀ ਜਹਾਜ਼ਾਂ ਦੀ ਵਰਤੋਂ ਹਾਲੀਆ ਹੀ 'ਚ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ 'ਚ ਹਵਾਈ ਹਮਲੇ ਤੋਂ ਬਾਅਦ ਕੀਤੀ ਸੀ।