ਵਿਅਤਨਾਮ (ਵਿਕਰਮ ਸਹਿਜਪਾਲ) : ਮੰਗਲਵਾਰ ਨੂੰ ਵਿਅਤਨਾਮ ਦੇ ਹਨੋਈ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ। ਟਰੰਪ ਇਥੇ ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਬੈਠਕ ਲਈ ਪਹੁੰਚੇ ਹਨ। ਦੋਹਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਬੁੱਧਵਾਰ ਦੀ ਸ਼ਾਮ ਨੂੰ ਹੋਵੇਗੀ। ਇਸ ਤੋਂ ਬਾਅਦ ਵੀਰਵਾਰ ਨੂੰ ਦੋਵੇਂ ਨੇਤਾ ਕਈ ਦੁਵੱਲੀ ਵਾਰਤਾ 'ਚ ਹਿੱਸਾ ਲੈਣਗੇ।
ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਯੂ.ਐੱਸ. ਸੈਕ੍ਰੇਟਰੀ ਆਫ ਸਟੇਟ ਮਾਈਕ ਪੋਂਪੀਓ ਵੀ ਬੈਠਕ 'ਚ ਹਿੱਸਾ ਲੈਣਗੇ। ਉੱਤਰ ਕੋਰੀਆ ਦੇ ਤਾਨਾਸ਼ਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 27-28 ਫਰਵਰੀ ਨੂੰ ਵਿਅਤਨਾਮ 'ਚ ਦੂਜੀ ਮੁਲਾਕਾਤ ਹੈ। ਦੋਵਾਂ ਨੇਤਾਵਾਂ ਵਿਚਾਲੇ ਪਿਛਲੇ ਸਾਲ ਜੂਨ 'ਚ ਸਿੰਗਾਪੁਰ 'ਚ ਮੁਲਾਕਾਤ ਹੋਈ ਸੀ। ਇਸ ਵਾਰਤਾ 'ਚ ਕੋਰੀਆਈ ਪ੍ਰਾਇਦੀਪ ਨੂੰ ਪੂਰੀ ਤਰ੍ਹਾਂ ਪ੍ਰਮਾਣੂ ਮੁਕਤ ਕਰਨ 'ਤੇ ਸਹਿਮਤੀ ਬਣੀ ਸੀ ਪਰ ਬਾਅਦ 'ਚ ਕੋਈ ਖਾਸ ਤਰੱਕੀ ਨਹੀਂ ਹੋਈ।



