ਟਰੰਪ ਨੇ Xiaomi ਸਮੇਤ ਕੁੱਲ 9 ਚੀਨੀ ਕੰਪਨੀਆਂ ਨੂੰ ਕੀਤਾ ਬਲੈਕ ਲਿਸਟ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ )- ਡੋਨਾਲਡ ਟਰੰਪ ਪ੍ਰਸ਼ਾਸਨ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਚੀਨ ਖ਼ਿਲਾਫ਼ ਵੱਡਾ ਫ਼ੈਸਲਾ ਲਿਆ ਹੈ। ਟਰੰਪ ਨੇ Xiaomi ਸਮੇਤ ਕੁੱਲ 9 ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ’ਤੇ ਚੀਨੀ ਸੈਨਾ ਦੇ ਨਾਲ ਗੰਢਤੁੱਪ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਪ੍ਰਸ਼ਾਸਨ ਪੀਪਲਜ਼ ਰਿਪਬਲਿਕ ਆਫ ਚਾਈਨਾ ਮਿਲਟਰੀਡ-ਸਿਵਲ ਫਿਊਜ਼ਨ ਡਿਵੈਲਪਮੈਂਟ ਸਟ੍ਰੈਟਜੀ ਨੂੰ ਪ੍ਰਮੁੱਖਤਾ ਨਾਲ ਹਾਈਲਾਈਟ ਕੀਤਾ ਹੈ, ਜੋ ਕਿ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਮਾਡਰਨ ਕਰ ਰਿਹਾ ਹੈ। ਇਸ ਨਾਲ ਐਡਵਾਂਸਡ ਟੈਕਨਾਲੋਜੀ ਅਤੇ ਡਿਵੈਲਪਮੈਂਟ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ।

ਟਰੰਪ ਪ੍ਰਸ਼ਾਸਨ ਵੱਲੋਂ ਜਿਨਾਂ ਕੰਪਨੀਆਂ ’ਤੇ ਬੈਨ ਲਗਾਇਆ ਗਿਆ ਹੈ, ਉਸ ’ਚ ਚੀਨੀ ਸਮਾਰਟਫੋਨ ਕੰਪਨੀ Xiaomi ਤੇ ਤੇਲ ਉਤਪਾਦਕ ਕੰਪਨੀ Cnooc ਦਾ ਨਾਮ ਪ੍ਰਮੁੱਖਤਾ ਨਾਲ ਸਾਹਮਣੇ ਆਉਂਦਾ ਹੈ। ਬਲੈਕ ਲਿਸਟੇਡ ਕੰਪਨੀਆਂ ’ਚ ਜ਼ਿਆਦਾਤਰ ਕੰਪਨੀਆਂ ਏਵਿਏਸ਼ਨ, ਏਅਰੋਸਪੇਸ, ਟੈਲੀਕਮਿਊਨੀਕੇਸ਼ਨ, ਕੰਸਟ੍ਰਕਸ਼ਨ ਖੇਤਰ ਨਾਲ ਜੁੜੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਬਲੈਕ ਲਿਸਟ ਕੀਤੀ ਗਈ ਕੰਪਨੀਆਂ ਅਮਰੀਕਾ ’ਚ ਨਿਵੇਸ਼ ਨਹੀਂ ਕਰ ਸਕਣਗੀਆਂ। ਨਾਲ ਹੀ ਇਨ੍ਹਾਂ ਕੰਪਨੀਆਂ ਨੂੰ ਆਪਣੇ ਪਹਿਲਾਂ ਦੇ ਨਿਵੇਸ਼ ਨੂੰ 11 ਨਵੰਬਰ 2021 ਤਕ ਘੱਟ ਕਰਨਾ ਹੋਵੇਗਾ।

ਇਨ੍ਹਾਂ ਐਪਸ ਨੂੰ ਕੀਤਾ ਗਿਆ ਹੈ ਬੈਨ

ਚੀਨੀ ਪਲੇਨ ਨਿਰਮਾਤਾ ਕੰਪਨੀ ਨੈਰੋ ਬਾਡੀ ਵਾਲੇ ਵਧੀਆ ਪਲੇਨ ਬਣਾਉਂਦੀ ਹੈ। ਇਸਦਾ ਮੁਕਾਬਲਾ ਅਮਰੀਕੀ ਪਲੇਨ ਨਿਰਮਾਤਾ ਕੰਪਨੀ ਬੋਇੰਗ ਤੇ ਏਅਰਬਸ ਨਾਲ ਮੰਨਿਆ ਜਾਂਦਾ ਹੈ। ਉਥੇ ਹੀ Xiaomi ਦਾ ਸਿੱਧਾ ਮੁਕਾਬਲਾ ਅਮਰੀਕੀ ਮਸ਼ਹੂਰ ਕੰਪਨੀ Apple Inc ਨੂੰ ਪਿੱਛੇ ਛੱਡ ਦਿੱਤਾ ਹੈ। ਨਿਊਜ਼ ਏਜੰਸੀ ਬਲੂਮਬਰਗ ਅਨੁਸਾਰ ਚੀਨੀ Cnooc ਕੰਪਨੀ ਡੂੰਘੇ ਸਮੁੰਦਰ ’ਚ ਤੇਲ ਦੀ ਖੋਜ ਕਰਦੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਸਤੋਂ ਪਹਿਲਾਂ 6 ਜਨਵਰੀ ਨੂੰ ਐਗਜ਼ੀਕਿਊਟਿਵ ਆਰਡਰ ਪਾਸ ਕਰਕੇ WeChat Pay, Alipay ਜਿਹੇ 9 ਐਪਸ ਨੂੰ ਬੈਨ ਕਰ ਦਿੱਤਾ ਗਿਆ ਸੀ। ਇਸਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਵੱਲੋਂ ਕੈਮ ਸਕੈਨਰ QQ ਵਾਲੇਟ, SHAREit, Tencent QQ, VMate, WeChat Pay ਅਤੇ WPS ਆਫਿਸ ਸ਼ਾਮਿਲ ਹਨ।