ਟਰੰਪ ਨੇ ਅਲੀਪੇਅ ਅਤੇ ਵੀਚੈਟ ਪੇਅ ਸਣੇ 8 ਚੀਨੀ ਐਪਸ ਨਾਲ ਲੈਣਦੇਣ ’ਤੇ ਪਾਬੰਦੀ ਲਈ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 200 ਤੋਂ ਵੱਧ ਚੀਨੀ ਸਾਫਟਵੇਅਰ ਐਪਸ ’ਤੇ ਪਾਬੰਦੀ ਲਾਉਣ ਦੇ ਭਾਰਤ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਅਲੀਪੇਅ ਅਤੇ ਵੀਚੈਟ ਪੇਅ ਸਣੇ 8 ਚੀਨੀ ਐਪਸ ਨਾਲ ਲੈਣਦੇਣ ’ਤੇ ਪਾਬੰਦੀ ਲਾ ਦਿੱਤੀ ਹੈ।

ਟਰੰਪ ਨੇ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਇਸ ਸਬੰਧੀ ਵਿੱਚ ਇੱਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕੀਤੇ ਹਨ। ਟਰੰਪ ਨੇ ਆਪਣੇ ਆਦੇਸ਼ ’ਚ ਕਿਹਾ ਕਿ ਚੀਨ ’ਚ ਵਿੱਚ ਬਣਾਈਆਂ ਗਈਆਂ ਐਪਸ ਦੀ ‘ਵੱਡੇ ਪੱਧਰ ’ਤੇ ਪਹੁੰਚ’ ਕਾਰਨ ‘ਕੌਮੀ ਐਮਰਜੈਂਸੀ ਸਥਿਤੀ ਨਾ ਨਜਿੱਠਣ’ ਲਈ ਇਸ ਕਾਰਵਾਈ ਦੀ ਲੋੜ ਹੈ। ਚੀਨ ਦੀਆਂ ਜਿਨ੍ਹਾਂ ਅੱਠ ਐਪਸ ’ਤੇ ਪਾਬੰਦੀ ਲਾਈ ਗਈ, ਉਨ੍ਹਾਂ ਵਿੱਚ ਅਲੀਪੇਅ, ਕੈਮਸਕੈਨਰ, ਕਿਊਕਿਊ, ਵੀਮੇਟ, ਵੀਚੈਟ ਪੇਅ ਅਤੇ ਡਬਲਿਊਪੀਐੱਸ ਸ਼ਾਮਲ ਹਨ। ਇਹ ਪਾਬੰਦੀਆ 45 ਦਿਨਾਂ ’ਚ ਲਾਗੂ ਹੋ ਜਾਣਗੀਆਂ।