‘ਟੂ ਫੇਸਡ’ ਬੰਦਾ ਹੈ ਕੈਨੇਡਾ ਦਾ ਪ੍ਰਧਾਨ ਮੰਤਰੀ ਟਰੂਡੋ – ਡੋਨਾਲਡ ਟਰੰਪ

by

ਓਂਟਾਰੀਓ ਡੈਸਕ (Vikram Sehajpal) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਇਰਲ ਹੋਈ ਇਕ ਵੀਡੀਓ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਥਿਤ ਮਜ਼ਾਕ ਰਾਸ ਨਾ ਆਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ, ਜਿਸ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਦੁਨੀਆ ਦੇ ਹੋਰ ਨੇਤਾ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ। ਟਰੰਪ ਨੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਕਿ ਟਰੂਡੋ ਨੂੰ 'ਟੂ ਫੇਸਡ' ਭਾਵ 'ਦੋਗਲਾ' ਦੱਸਿਆ ਹੈ। ਹਾਲਾਂਕਿ ਨਾਲ ਹੀ ਉਨ੍ਹਾਂ ਨੇ ਟਰੂਡੋ ਨੂੰ ਇਕ ਚੰਗਾ ਵਿਅਕਤੀ ਵੀ ਦੱਸਿਆ। ਟਰੰਪ ਨੇ ਇਹ ਵੀ ਆਖਿਆ, 'ਪਰ ਸੱਚ ਇਹ ਹੈ ਕਿ ਮੈਂ ਉਨ੍ਹਾਂ ਨੂੰ ਆਖਿਆ ਸੀ ਕਿ ਉਹ 2 ਫੀਸਦੀ ਵੀ ਨਹੀਂ ਅਦਾ ਕਰ ਰਹੇ ਹਨ। 

ਮੈਨੂੰ ਲੱਗਦਾ ਹੈ ਕਿ ਉਹ ਇਸ ਤੋਂ ਨਾਖੁਸ਼ ਸਨ। ਦਰਅਸਲ ਨਾਟੋ ਦੀ ਬੈਠਕ 'ਚ ਵੀ. ਆਈ. ਪੀ. ਰਿਸੈਪਸ਼ਨ ਦੌਰਾਨ ਇਕ ਗੱਲਬਾਤ ਦੀ ਵੀਡੀਓ ਵਾਇਰਲ ਹੋਈ ਹੈ। ਇਸ 'ਚ ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚਰਚਾ ਕਰ ਰਹੇ ਸਨ। ਹਾਲਾਂਕਿ ਇਸ ਕਲਿੱਪ 'ਚ ਕਿਸੇ ਨੇ ਵੀ ਟਰੰਪ ਦਾ ਨਾਂ ਨਹੀਂ ਲਿਆ ਪਰ ਜਿਨ੍ਹਾਂ ਗੱਲਾਂ ਦੀ ਚਰਚਾ ਕਰ ਰਹੇ ਸਨ, ਉਨ੍ਹਾਂ ਨੂੰ ਟਰੰਪ ਨਾਲ ਸਬੰਧਿਤ ਮੰਨਿਆ ਜਾ ਰਿਹਾ ਹੈ। 

ਅਮਰੀਕਾ ਦੀ ਸਿਆਸਤ ਦੇ ਜਾਣਕਾਰ ਇਆਮ ਬ੍ਰੇਮਰ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ 'ਚ ਲਿੱਖਿਆ ਕਿ ਟਰੰਪ ਦੇ ਨਾਲ ਇਹ ਹਰ ਨਾਟੋ ਸੰਮੇਲਨ 'ਚ ਹੁੰਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਅਮਰੀਕਾ ਦੇ ਸਹਿਯੋਗੀ ਰਾਸ਼ਟਰਪਤੀ ਟਰੰਪ ਦੇ ਪਿੱਠ ਪਿੱਛੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਰਹੇ ਹਨ ਭਾਂਵੇ ਉਹ ਜੀ-7 ਜਾਂ ਕੋਈ ਹੋਰ ਸੰਮੇਲਨ। ਟਰੰਪ ਦੇ 'ਟੂ ਫੇਸਡ' ਵਾਲੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇਕ ਵਾਰ ਫਿਰ ਪ੍ਰਤੀਕਿਰਿਆ ਆਈ ਹੈ। ਹਾਲਾਂਕਿ ਇਸ ਵਾਰ ਟਰੂਡੋ ਨੇ ਆਖਿਆ ਕਿ ਅਮਰੀਕਾ ਦੇ ਨਾਲ ਕੈਨੇਡਾ ਦੇ ਬਹੁਤ ਮਜ਼ਬੂਤ ਸਬੰਧ ਹਨ।

More News

NRI Post
..
NRI Post
..
NRI Post
..