ਹਸਪਤਾਲ ਤੋਂ ਬਾਹਰ ਨਿਕਲੇ ਟਰੰਪ, ਲੋਕਾਂ ਦਿਤੀ ਸ਼ੁੰਭਕਾਮਨਾਵਾਂ

by vikramsehajpal

ਵਾਸ਼ਿੰਗਟਨ (NRI MEDIA) : ਕੋਰੋਨਾ ਨਾਲ ਪ੍ਰਭਾਵਿਤ ਡੋਨਾਲਡ ਟਰੰਪ ਆਪਣਾ ਇਲਾਜ ਵਾਲਟਰ ਰੀਟ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਕਰਵਾ ਰਹੇ ਹਨ। ਐਤਵਾਰ ਨੂੰ ਜਦੋਂ ਡੋਨਾਲਡ ਟਰੰਪ ਇਲਾਜ ਕਰਵਾ ਕੇ ਹਸਪਤਾਲ ਦੇ ਬਾਹਰ ਨਿਕਲੇ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ। ਹਸਪਤਾਲ ਤੋਂ ਬਾਹਰ ਨਿਕਲਣ ਤੋਂ ਕੁਝ ਸਮੇਂ ਪਹਿਲਾਂ ਹੀ ਟਰੰਪ ਨੇ ਆਪਣੇ ਟਵਿੱਟਰ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਾਹਰ ਸੜਕਾਂ ਉੱਤੇ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਹੈਰਾਨ ਕੀਤਾ ਜਾਵੇ।

ਵੀਡੀਓ ਵਿੱਚ ਟਰੰਪ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦਿਲਚਸਪ ਯਾਤਰਾ ਹੈ। ਮੈਂ ਇੱਥੇ ਕੋਵਿਡ ਦੇ ਬਾਰੇ ਬਹੁਤ ਕੁਝ ਸਿੱਖਿਆ ਹੈ। ਮੈਂ ਇਸ ਨੂੰ ਅਸਲ ਵਿੱਚ ਸਕੂਲ ਜਾ ਕੇ ਹੀ ਸਿੱਖਿਆ ਹੈ। ਇਹ ਪੁਸਤਕ ਸਕੂਲ ਨਹੀਂ ਅਸਲ ਸਕੂਲ ਹੈ। ਮੈਨੂੰ ਸਮਝ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਾਲਟਰ ਰੀਟ ਵਿੱਚ ਡਾਕਟਰਾਂ ਤੋਂ ਬਹੁਤ ਵਧੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਹ ਜੋ ਕੰਮ ਕਰਦੇ ਹਨ ਉਹ ਬਹੁਤ ਹੀ ਸ਼ਾਨਦਾਰ ਹੈ।

ਇਸ ਤੋਂ ਪਹਿਲਾਂ ਟਰੰਪ ਨੇ ਆਪਣੇ ਸਮਰਥਕਾਂ ਦੀ ਪ੍ਰਸ਼ੰਸਾ ਕੀਤੀ। ਜੋ ਵਾਲਟਰ ਰੀਟ ਹਸਪਤਾਲ ਦੇ ਬਾਹਰ ਖੜ੍ਹੇ ਹਨ। ਲੋਕ ਸੱਚੀ ਸਾਡੇ ਦੇਸ਼ ਨਾਲ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦੇ ਡਾਕਟਰਾਂ ਦੀ ਟੀਮ ਦੇ ਮੁਤਾਬਕ 5 ਅਕਤੂਬਰ ਨੂੰ ਉਨ੍ਹਾਂ ਨੂੰ ਇਲਾਜ ਤੋਂ ਛੁੱਟੀ ਮਿਲਣ ਦੇ ਆਸਾਰ ਹਨ।ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਵੀਰਵਾਰ ਨੂੰ ਕੋਵਿਡ-19 ਟੈਸਟ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ।

ਸ਼ਨਿਚਰਵਾਰ ਟਰੰਪ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਸਮਝਦਾ ਹਾਂ ਕਿ ਸਹੀ ਚੱਲ ਰਿਹਾ ਹੈ। ਤੁਹਾਡਾ ਸਾਰੀਆਂ ਦਾ ਬਹੁਤ ਧੰਨਵਾਦ, ਪਿਆਰ। ਇਸ ਤੋਂ ਬਾਅਦ ਹੀ ਰਾਸ਼ਟਰਪਤੀ ਨੂੰ ਸੈਨਿਕ ਹਸਪਤਾਲ ਲੈ ਕੇ ਜਾਇਆ ਗਿਆ।