ਸਾਊਦੀ ਅਰਬ ਵਿੱਚ ਹਮਲਿਆਂ ਤੋਂ ਬਾਅਦ ਤੈਨਾਤ ਕੀਤੀ ਜਾਵੇਗੀ ਅਮਰੀਕੀ ਫੌਜ

by mediateam

ਵਾਸ਼ਿੰਗਟਨ / ਰਿਆਦ , 21 ਸਤੰਬਰ ( NRI MEDIA )

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਵਿੱਚ ਫੌਜ ਤਾਇਨਾਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ , ਸਾਊਦੀ ਅਰਬ ਦੀ ਤੇਲ ਕੰਪਨੀ ਆਰਮਕੋ ਦੀਆਂ ਦੋ ਰਿਫਾਈਨਰੀਆਂ 'ਤੇ ਪਿਛਲੇ ਹਫਤੇ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਗਿਆ ਸੀ , ਇਹ ਦਾਅਵਾ ਯਮਨ ਦੇ ਹੋਤੀ ਬਾਗੀਆਂ ਨੇ ਕੀਤਾ ਸੀ, ਪਰ ਅਮਰੀਕਾ ਅਤੇ ਸਾਊਦੀ ਅਰਬ ਦੋਵਾਂ ਨੇ ਇਸ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।, ਅਮਰੀਕਾ ਦੇ ਇਸ ਐਲਾਨ ਨਾਲ ਈਰਾਨ 'ਤੇ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਘੱਟ ਗਈ ਹੈ ਹਾਲਾਂਕਿ, ਅਮਰੀਕਾ ਨੇ ਸ਼ੁੱਕਰਵਾਰ ਨੂੰ ਇਰਾਨ ਤੇ ਸਭ ਤੋਂ ਸਖਤ ਪਾਬੰਦੀਆਂ ਲਗਾਈਆਂ ਹਨ |


ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਰੰਪ ਨੇ ਸਾਊਦੀ ਅਰਬ‘ਤੇ ਕਿਸੇ ਵੀ ਹੋਰ ਹਮਲੇ ਨੂੰ ਰੋਕਣ ਲਈ ਸੈਨਿਕ ਅਤੇ ਜ਼ਰੂਰੀ ਹਥਿਆਰਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ , ਤਾਇਨਾਤ ਕੀਤੇ ਜਾ ਰਹੇ ਹਥਿਆਰਾਂ ਵਿਚ ਮਿਜ਼ਾਈਲ ਰੱਖਿਆ ਪ੍ਰਣਾਲੀ ਵੀ ਸ਼ਾਮਲ ਹੈ |

ਐਸਪਰ ਨੇ ਕਿਹਾ ਸਾਊਦੀ ਅਰਬ ਨੇ ਖੁਦ ਇਕ ਹੋਰ ਹਮਲੇ ਦੀ ਉਮੀਦ ਵਿਚ ਅਮਰੀਕਾ ਤੋਂ ਮਦਦ ਦੀ ਮੰਗ ਕੀਤੀ ਸੀ ,ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ , ਅੰਤਰਰਾਸ਼ਟਰੀ ਨਿਯਮਾਂ ਨੂੰ ਕਾਇਮ ਰੱਖਣ ਲਈ ਇਹ ਸਹੀ ਕਦਮ ਹੈ। 

ਟਰੰਪ ਨੇ ਈਰਾਨ 'ਤੇ ਕਾਰਵਾਈ ਨੂੰ ਮੁਲਤਵੀ ਕੀਤਾ

ਹਾਲ ਹੀ ਵਿੱਚ ਅਮਰੀਕੀ ਮੀਡੀਆ ਦੀਆਂ ਖਬਰਾਂ ਨੇ ਖੁਲਾਸਾ ਕੀਤਾ ਸੀ ਕਿ ਟਰੰਪ ਪ੍ਰਸ਼ਾਸਨ ਨੇ ਸਾਊਦੀ ਅਰਬ ਦੇ ਤੇਲ ਪਲਾਂਟ ਉੱਤੇ ਹੋਏ ਹਮਲੇ ਤੋਂ ਤੁਰੰਤ ਬਾਅਦ ਈਰਾਨ ਉੱਤੇ ਹਮਲੇ ਦੀ ਤਿਆਰੀ ਕਰ ਲਈ ਸੀ ,ਇਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇਸ ਬਾਰੇ ਟਰੰਪ ਨੂੰ ਇੱਕ ਯੋਜਨਾ ਵੀ ਪੇਸ਼ ਕੀਤੀ ਹਾਲਾਂਕਿ ਟਰੰਪ ਨੇ ਇਕ ਵਾਰ ਫਿਰ ਇਰਾਨ ਤੇ ਹਮਲੇ ਨੂੰ ਰੱਦ ਕਰ ਦਿੱਤਾ |

More News

NRI Post
..
NRI Post
..
NRI Post
..