ਵਾਸ਼ਿੰਗਟਨ,7 ਮਈ (ਰਣਜੀਤ ਕੌਰ):
ਰਾਸ਼ਟਰਪਤੀ ਡੌਨਲਡ ਟ੍ਰੰਪ ਦੇ ਸਾਬਕਾ ਵਕੀਲ ਅਤੇ ਮੀਡੀਆ ਅਤੇ ਆਲੇ ਦੁਆਲੇ ਦੇ ਸਾਰੇ ਕੰਮ ਸੰਭਾਲਣ ਵਾਲੇ ਕੋਹੇਨ ਨੂੰ ਕੈਂਪ ਵਿੱਤ ਉਲੰਘਣਾ ਕਰਨ ਲਈ ਅਤੇ ਟ੍ਰੰਪ ਵੱਲੋ ਰਿਸ਼ਵਤ ਦੇਣ ਦੇ ਆਰੋਪ ਵਿਚ ਤਿੰਨ ਸਾਲ ਦੀ ਸਜ਼ਾ ਹੋਈ ਸੀ , ਸੋਮਵਾਰ ਨੂੰ ਕੋਹੇਨ ਨੇ ਜੇਲ ਵਿਚ ਜਾਣ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਕਿ ਬਹੁਤ ਕੁਝ ਦੱਸਣ ਵਾਲਾ ਰਹਿ ਗਿਆ ਹੈ ਮੈਂ ਉਸ ਦਿਨ ਦਾ ਇੰਤਜ਼ਾਰ ਕਰੂੰਗਾ ਜਿਸ ਦਿਨ ਮੈਂ ਸੱਚ ਸਾਂਝਾ ਕਰ ਸਕਾ।
ਟਰੰਪ ਬਾਰੇ ਪੁੱਛੇ ਜਾਣ ਤੇ ਓਨਾ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਜਦੋਂ ਮੈਂ ਜੇਲ ਵਿਚ ਬਾਹਰ ਆਂਵਾ ਤਾਂ ਦੇਸ਼ ਭੇਦ ਭਾਵ ਅਤੇ ਬੇਇਨਸਾਫੀ ਤੋਂ ਅਜ਼ਾਦ ਹੋਵੇਗਾ , ਫੈਡਰਲ ਪ੍ਰੋਸਕਿਊਟਰ ਨੇ ਕਿਹਾ ਕਿ ਟਰੰਪ ਨੇ ਕੋਹੇਨ ਨੂੰ 2016 ਦੀਆ ਚੋਣਾਂ ਤੋਂ ਬਾਅਦ ਪੋਰਨ ਅਭਿਨੇਤਰੀ ਸਟੋਰਮੀ ਡੈਨੀਅਲ ਅਤੇ ਸਾਬਕਾ ਪਲੇਬੋਯ ਮਾਡਲ ਕੈਰਨ ਮੈਕਡੌਗਲ ਨੂੰ ਖਰੀਦਣ ਲਈ ਭੁਗਤਾਨ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਸਨ ਹਾਲਾਂਕਿ ਟ੍ਰੰਪ ਨੇ ਇਸ ਗੱਲ ਤੋ ਇਨਕਾਰ ਕਰਦਿਆ ਕਿਹਾ ਕਿ ਉਸਦਾ ਕਿਸੇ ਵੀ ਔਰਤ ਨਾਲ ਕੋਈ ਰਿਸ਼ਤਾ ਨਹੀਂ ਹੈ, ਕੋਹੇਨ ਨੂੰ ਮਾਸਕੋ ਵਿਚ ਟ੍ਰੰਪ ਦੇ ਟਾਵਰ ਪ੍ਰੋਜੈਕਟ ਬਾਰੇ ਕਾਂਗਰਸ ਨੂੰ ਝੂਠ ਬੋਲਣ ਅਤੇ ਟੈਕਸ ਚੋਰੀ ਤੇ ਬੈਂਕ ਫਰਾਡ ਵਿਚ ਵੀ ਦੋਸ਼ੀ ਕਰਾਰ ਦਿੱਤਾ ਗਿਆ।
ਕੋਹੇਨ ਦੇ ਵਕੀਲ ਅਤੇ ਬੁਲਾਰੇ ਲੈਨੀ ਡੇਵਿਸ ਨੇ ਕਿਹਾ ਕਿ ਮਾਰਚ ਤੋ ਹੀ ਨਿਊਯਾਰਕ ਵਿਚ ਫੈਡਰਲ ਪ੍ਰੋਸੇਕਿਊਟਰ ਨੇ ਕੋਹੇਨ ਵੱਲੋ ਵਾਰ ਵਾਰ ਟ੍ਰੰਪ ਦੁਆਰਾ ਕੀਤੇ ਗਏ ਗਲਤ ਕਮਾ ਬਾਰੇ ਅਤੇ ਉਸਦੇ ਨਾਲ ਮਿਲੇ ਹੋਏ ਲੋਕਾਂ ਬਾਰੇ ਜਾਣਕਾਰੀ ਦੇਣ ਦੇ ਸਦੇ ਦੀ ਬੇਜ਼ਤੀ ਕੀਤੀ ਉਨ੍ਹਾਂ ਅੱਗੇ ਦੱਸਿਆ ਕਿ ਕੋਹੇਨ ਵੱਲੋ ਕੈਪੀਟਲ ਹਿੱਲ ਤੇ ਗਵਾਹੀ ਦੇਣ ਤੋਂ ਬਾਅਦ ਉਸ ਦੀ ਕਾਨੂੰਨੀ ਟੀਮ ਨੇ ਪਿਛਲੇ ਮਹੀਨੇ ਹਾਊਸ ਡੇਮੋਕ੍ਰੇਟਰਾ ਨੂੰ ਉਸਦਾ ਸਾਥ ਦੇਣ ਲਈ ਕਿਹਾ ਪਰ ਉਹ ਅਜਿਹਾ ਕਰਨ ਵਿਚ ਤਰਸਯੋਗ ਸਨ।ਨਿਊਯਾਰਕ ਦੇ ਸੰਘੀ ਵਕੀਲਾਂ ਵੱਲੋ ਵੀ ਕੋਈ ਸਹਾਇਤਾ ਨਹੀ ਮਿਲੀ।
ਅਸਲ ਵਿੱਚ ਕੋਹੇਨ ਨੇ ਆਪਣੀ ਸਜਾ ਮਾਰਚ ਵਿੱਚ ਸ਼ੁਰੂ ਕਰਨੀ ਸੀ ਪਰ ਜੱਜ ਨੇ ਉਸਦੀ ਸਜਾ ਦੋ ਮਹੀਨੇ ਲੇਟ ਕਰ ਦਿੱਤੀ ਤਾਕਿ ਉਹ ਸਰਜਰੀ ਤੋਂ ਠੀਕ ਹੀ ਸਕਣ ਤੇ ਆਪਣੇ ਸਾਰੇ ਕੰਮ ਖਤਮ ਕਰ ਸਕਣ , 52 ਸਾਲਾਂ ਕੋਹੇਨ ਸੋਮਵਾਰ ਸਵੇਰੇ 11.45 ਨੂੰ ਓਸਿਟਵਿੱਲੇ ਦੇ ਫੈਡਰਲ ਸੁਧਾਰਕ ਇੰਸਟੀਚਿਊਟ ਵਿਚ ਲਜਾਇਆ ਗਿਆ ਜੋ ਕਿ ਨਿਊਯਾਰਕ ਦੇ ਉਤਰੀ ਪੱਛਮੀ ਕੰਡੇ ਤੇ ਸਥਿਤ ਹੈ।
ਜੇਲ ਵਿਚ ਜਾਣ ਤੋਂ ਬਾਅਦ ਕੋਹੇਨ ਨੂੰ ਡਾਕਟਰੀ ਅਤੇ ਮਾਨਸਿਕ ਸਿਹਤ ਦੀਆ ਸਕ੍ਰੀਂਨਿੰਗਾ ਵਿਚੋ ਲੰਘਣਾ ਪਵੇਗਾ , ਇੱਥੇ ਕੋਹੇਨ ਨੂੰ ਬੈਰਕ ਹਾਲ ਸਟਾਇਲ ਵਿਚ 115 ਕੈਦੀਆਂ ਦੇ ਨਾਲ ਸੌਣਾ ਪਵੇਗਾ ਤੇ ਓਹਨਾ ਨੂੰ ਵੀ ਬਾਕੀਆ ਦੀ ਤਰਾ ਕਪੜਿਆਂ, ਬੇਡਿੰਗ ਅਤੇ ਤੌਲੀਏ ਦਾ ਸੈੱਟ ਮਿਲੇਗਾ।



