ਅਮਰੀਕਾ (ਐਨ .ਆਰ .ਆਈ.ਮੀਡਿਆ ):ਟਰੰਪ ਜੋ ਅਮਰੀਕੀ ਚੋਣਾਂ ਦੇ ਵਿਚ ਹਾਰ ਮੰਨਣ ਨੂੰ ਤਿਆਰ ਨਹੀਂ ,ਤੇ ਓਹਨਾ ਦੇ ਵੱਲੋ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ।ਬੀਡੇਨ ਤੇ ਮੀਡਿਆ ਨੂੰ ਨਿਸ਼ਨਾ ਬਣਾ ਕੇ ਓਹਨਾ ਦੇ ਵਲੋਂ ਟਵੀਟ ਕੀਤੇ ਜਾ ਰਹੇ ਨੇ ਓਥੇ ਹੀ ਹੁਣ ਟਰੰਪ ਨੇ ਇਕ ਸੀਨੀਅਰ ਚੋਣ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਅਧਿਕਾਰੀ ਨੇ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਵਿੱਚ ਟਰੰਪ ਦੇ ਧੋਖਾਧੜੀ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦਿਆਂ ਉਸ ਨੂੰ ਰੱਦ ਕਰ ਦਿੱਤਾ ਸੀ।ਤੇ ਜਿਸ ਨੇ ਟਰੰਪ ਦੇ ਵਿਆਪਕ ਚੋਣ ਧੋਖਾਧੜੀ ਦੇ ਦਾਅਵਿਆਂ ਨੂੰ ਜਨਤਕ ਤੌਰ 'ਤੇ ਖਾਰਜ ਕਰ ਦਿੱਤਾ ਸੀ। ਟਰੰਪ ਨੇ ਟਵਿੱਟਰ 'ਤੇ ਕਰੈਬਜ਼ ਨੂੰ ਬਰਖਾਸਤ ਕਰਨ ਦੀ ਘੋਸ਼ਣਾ ਕਰਦਿਆਂ ਕਿਹਾ ਕਿ 2020 ਦੀਆਂ ਚੋਣਾਂ ਦੀ ਸੁਰੱਖਿਆ 'ਤੇ ਉਨ੍ਹਾਂ ਦਾ ਬਿਆਨ ਬਹੁਤ ਗਲਤ ਸੀ।



