ਬਗਦਾਦੀ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀ ਅਮਰੀਕਾ ਵਲੋਂ ਵੀਡੀਓ ਵਾਇਰਲ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਵਾਈਟ ਹਾਊਸ ਵਿਚ ਟਰੰਪ ਤੇ ਪਤਨੀ ਮੇਲਾਨੀਆ ਟਰੰਪ ਨੇ ਉਸ ਡੌਗੀ ਦਾ ਸੁਆਗਤ ਕੀਤਾ ਜਿਸ ਨੇ ਬਗਦਾਦੀ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਡੌਗੀ ਨੇ ਬਗਦਾਦੀ ਨੂੰ ਲੱਭਣ ਵਿਚ ਮਦਦ ਕੀਤੀ ਸੀ। ਇਸ ਤੋਂ ਬਾਅਦ ਬਗਦਾਦੀ ਨੇ ਖੁਦ ਨੂੰ ਆਤਮਘਾਤੀ ਹਮਲੇ ਵਿਚ ਉਡਾ ਲਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਕਾਨਨ ਡੌਗ ਸੱਚਮੁਚ ਵਿਚ ਸ਼ਾਨਦਾਰ ਹੈ ਤੇ ਕਾਫੀ ਸਮਾਰਟ ਵੀ ਹੈ। ਅਸੀਂ ਇਸ ਨਾਲ ਵਧੀਆ ਸਮਾਂ ਬਿਤਾਇਆ। 

ਕਾਨਨ ਨੇ ਸ਼ਾਨਦਾਰ ਕੰਮ ਕੀਤਾ। ਕਾਨਨ ਨੂੰ ਲੈ ਕੇ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਬਗਦਾਦੀ ਦੇ ਖ਼ਿਲਾਫ਼ ਚਲਾਏ ਆਪਰੇਸ਼ਨ ਲਈ ਕਾਨਨ ਨੂੰ ਮੈਡਲ ਅਤੇ ਮਿਲ ਚੁੱਕਾ ਹੈ। ਟਰੰਪ ਨੇ ਕਿਹਾ ਕਿ ਇਸ ਤੋਂ ਇਲਾਵਾ ਇੱਕ ਪ੍ਰਮਾਣ ਪੱਤਰ ਅਤੇ ਪੁਰਸਕਾਰ ਵੀ ਵਾਈਟ ਹਾਊਸ ਵਿਚ ਰੱਖਿਆ ਜਾਵੇਗਾ। ਟਰੰਪ ਨੇ ਮਜ਼ਾਕ ਦੇ ਲਹਿਜੇ ਵਿਚ ਪੱਤਰਕਾਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਤੁਸੀਂ ਕਿਸਮਤ ਵਾਲੇ ਹੋ ਕਿ ਕਾਨਨ ਅੱਜ ਖਰਾਬ ਮੂਡ ਵਿਚ ਨਹੀਂ ਹੈ। ਅਮਰੀਕੀ ਅਫ਼ਸਰ ਨੇ ਦੱਸਿਆ ਕਿ ਬਗਦਾਦੀ ਦੇ ਖ਼ਿਲਾਫ਼ ਚਲਾਏ ਅਪਰੇਸ਼ਨ ਵਿਚ ਇਹ ਡੌਗੀ ਜ਼ਖਮੀ ਹੋ ਗਿਆ ਸੀ।