ਵਿਸਕਾਨਸਿਨ ਵਿਚ ਟਰੰਪ ਨੂੰ ਜਿੱਤ ਦੀ ਉਮੀਦ

by vikramsehajpal

ਮੈਡਿਸਨ (ਦੇਵ ਇੰਦਰਜੀਤ) : ਅਮਰੀਕੀ ਚੋਣਾਂ ਵਿਚ ਹਾਰ ਮਗਰੋ ਪ੍ਰੈਸੀਡੈਂਟ ਟਰੰਪ ਉਮੀਦ ਬਰਕਰਾਰ । ਪਹਿਲਾਂ ਦੀ ਤਰ੍ਹਾਂ ਹੁਣ ਫਿਰ ਟਰੰਪ ਨੇ ਚੋਣ ਨਤੀਜੇ ਨੂੰ ਇਕ ਵਾਰ ਫਿਰ ਅਦਾਲਤ ਵਿਚ ਚੁਨੌਤੀ ਦਿਤੀ ਹੈ। ਜਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸੁਪਰੀਮ ਕੋਰਟ ਤੋਂ ਵਿਸਕਾਨਸਿਨ ਸੂਬੇ ਦੇ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ ਹੈ।

ਰਾਸ਼ਟਰਪਤੀ ਅਹੁਦੇ ਲਈ ਹੋਏ ਚੋਣ 'ਚ ਟਰੰਪ ਨੂੰ ਇਸ ਸੂਬੇ 'ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਦੇ ਹੱਥੋਂ 21 ਹਜ਼ਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਬਾਅਦ ਟਰੰਪ ਦੇ ਪ੍ਰਚਾਰ ਮੁਹਿੰਮ ਦਲ ਨੇ ਸੂਬੇ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਡੇਨ ਅਤੇ ਮਿਲਵਾਕੀ ਕਾਉਂਟੀ ਦੇ 2,21,000 ਤੋਂ ਵੱਧ ਵੋਟਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।

ਇਨ੍ਹਾਂ ਦੋਨਾਂ ਕਾਉਂਟੀ 'ਚ ਡੈਮੋਕ੍ਰੇਟਿਕ ਪਾਰਟੀ ਨੂੰ ਭਾਰੀ ਸਮਰਥਨ ਮਿਲਿਆ ਸੀ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਸੀ ਕਿ ਇਨ੍ਹਾਂ ਦੋਨਾਂ ਕਾਉਂਟੀ ਦੀ ਵੋਟ ਗਿਣਤੀ 'ਚ ਹੇਰਾ ਫੇਰੀ ਕੀਤਾ ਗਈ ਹੈ। ਹਾਲਾਂਕਿ ਸੂਬੇ ਦੀ ਸੁਪਰੀਮ ਕੋਰਟ ਨੇ ਇਸ ਨੂੰ ਖ਼ਾਰਿਜ ਕਰ ਦਿਤਾ ਸੀ।