ਕਾਲਜ ਖੋਲ੍ਹੇ ਜਾਣ ਦੀ ਜ਼ਿੱਦ ਟਰੰਪ ਨੂੰ ਪਈ ਭਾਰੀ

by mediateam

ਅਮਰੀਕਾ:ਅਮਰੀਕਾ ਵਿਚ ਸਕੂਲ ਅਤੇ ਕਾਲਜ ਖੋਲ੍ਹੇ ਜਾਣ ਤੋਂ ਲੈ ਕੇ ਹੁਣ ਤੱਕ ਦੇਸ਼ ਦੇ 24 ਰਾਜਾਂ ਦੇ ਕਾਲਜਾਂ ਵਿੱਚ ਵਾਇਰਸ ਪੀੜਤਾਂ ਦੇ ਮਾਮਲੇ ਸਾਹਮਣੇ ਆਏ ਹਨ।ਲਾਗ ਲੱਗਣ ਵਾਲਿਆਂ ਵਿੱਚ 3300 ਵਿਦਿਆਰਥੀ ਅਤੇ ਸਟਾਫ ਵੀ ਸ਼ਾਮਲ ਹੈ।ਲਗਭਗ 4 ਹਜ਼ਾਰ ਵਿਦਿਆਰਥੀ ਅਤੇ 600 ਅਧਿਆਪਕਾਂ ਨੂੰ ਇਕਾਂਤ ਕੀਤਾ ਗਿਆ ਹੈ। 

ਰਾਜ ਸਿਹਤ ਅਫਸਰ ਡਾ. ਥੌਮਸ ਈ. ਡੌਬਜ਼ ਨੇ ਦੱਸਿਆ ਕਿ 31 ਸਕੂਲਾਂ ਵਿੱਚ ਸੰਕਰਮਣ ਦੇ ਕੇਸ ਸਾਹਮਣੇ ਆਏ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚੇ ਅਤੇ ਇਥੇ ਕੰਮ ਕਰਦੇ ਸਟਾਫ ਨੂੰ ਵੱਖ ਕੀਤਾ ਗਿਆ ਹੈ। ਅਲਬਾਮਾ ਯੂਨੀਵਰਸਿਟੀ ਵਿਚ ਕਲਾਸਾਂ ਸ਼ੁਰੂ ਹੋਣ ਤੋਂ ਇਕ ਹਫ਼ਤੇ ਬਾਅਦ ਕੋਵਿਡ -19 ਦੇ 566 ਮਾਮਲੇ ਸਾਹਮਣੇ ਆਏ ਹਨ।