ਵਾਸ਼ਿੰਗਟਨ , 11 ਮਾਰਚ ( NRI MEDIA )
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੌਂਗ ਉਨ ਵਿੱਚ ਪਿਛਲੇ ਦਿਨੀਂ ਵੀਅਤਨਾਮ ਦੀ ਰਾਜਧਾਨੀ ਹਨੋਈ ਦੇ ਵਿੱਚ ਮੁਲਾਕਾਤ ਹੋਈ ਸੀ ਜੋ ਕਿ ਅਸਫਲ ਰਹੀ ਸੀ ਇਸ ਵਾਰਤਾ ਦੇ ਸਫਲ ਰਹਿਣ ਤੋਂ ਬਾਅਦ ਅਮਰੀਕਾ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਉੱਤਰ ਕੋਰੀਆ ਫਿਰ ਤੋਂ ਪ੍ਰਮਾਣੂ ਪ੍ਰੀਖਣ ਪਰਮਾਣੂ ਟੈਸਟ ਕਰਨ ਦੀ ਤਿਆਰੀ ਵਿੱਚ ਹੈ ਜਿਸ ਤੋਂ ਬਾਅਦ ਅਮਰੀਕਾ ਦੀ ਚਿੰਤਾ ਵਧ ਗਈ ਸੀ ਹੁਣ ਵ੍ਹਾਈਟ ਹਾਊਸ ਨੇ ਇੱਕ ਵਾਰ ਫਿਰ ਸੰਕੇਤ ਦਿੱਤਾ ਹੈ ਕਿ ਜਲਦ ਹੀ ਰਾਸ਼ਟਰਪਤੀ ਟਰੰਪ ਅਤੇ ਕਿਮ ਜੋਂਗ ਉਲ ਦੀ ਮੁਲਾਕਾਤ ਹੋ ਸਕਦੀ ਹੈ |
ਟਰੰਪ ਲੰਮੇ ਸਮੇਂ ਤੋਂ ਉੱਤਰ ਕੋਰੀਆ ਨਾਲ ਸਬੰਧ ਚੰਗੇ ਕਰਨਾ ਚਾਹੁੰਦੇ ਹਨ ਅਤੇ ਉੱਤਰ ਕੋਰੀਆ ਨੂੰ ਪ੍ਰਮਾਣੂ ਪ੍ਰੀਖਣ ਅਤੇ ਪਰਮਾਣੂ ਹਥਿਆਰਾਂ ਨੂੰ ਤਿਆਗਣ ਤੇ ਜ਼ੋਰ ਦੇ ਰਹੇ ਹਨ , ਇਹ ਨਵੀਂ ਘੋਸ਼ਣਾ ਦੀ ਇਸ ਪਹਿਲ ਨੂੰ ਇਸ ਕੜੀ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ ਹਾਲਾਂਕਿ, ਇਸ ਬਾਰੇ ਗੱਲਬਾਤ ਦੇ ਸਮੇਂ ਅਤੇ ਸਥਾਨ ਬਾਰੇ ਅਜੇ ਕੁਝ ਨਹੀਂ ਕਿਹਾ ਗਿਆ ਹੈ, ਹੁਣ ਇਸ ਗੱਲਬਾਤ ਦੇ ਬਾਰੇ ਵਿੱਚ ਉੱਤਰ ਕੋਰੀਆ ਦਾ ਵੀ ਕੋਈ ਜਵਾਬ ਨਹੀਂ ਆਇਆ ਹੈ |
ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋੱਲਟਨ ਨੇ ਕਿਹਾ ਕਿ ਦੋਵਾਂ ਨੇਤਾਵਾਂ ਦੇ ਵਿਚਕਾਰ ਤੀਸਰੀ ਵਾਰਤਾ ਬਾਰੇ ਕਿਹਾ ਜਾ ਰਿਹਾ ਹੈ , ਇਹ ਅਮਰੀਕੀ ਰਾਸ਼ਟਰਪਤੀ ਵੱਲੋਂ ਇਕ ਕਦਮ ਸਹੀ ਹੈ , ਉਨ੍ਹਾਂ ਨੇ ਕਿਹਾ ਕਿ ਦੋਵਾਂ ਨੇਤਾਵਾਂ ਦੇ ਵਿਚਕਾਰ ਦੋਸਤੀ ਹੈ , ਬੋਲਟਨ ਨੇ ਕਿਹਾ ਕਿ 26 ਅਤੇ 27 ਫਰਵਰੀ ਨੂੰ ਹਨੋਈ ਗੱਲਬਾਤ ਖਤਮ ਹੋਈ ਸੀ ,ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੀ ਹਨੋਈ ਵਿੱਚ ਨਾ ਸਿਰਫ ਉੱਤਰੀ ਕੋਰੀਆ ਦੇ ਨਾਲ ਪਰਮਾਣੂ ਪ੍ਰੋਗਰਾਮ 'ਤੇ ਚਰਚਾ ਹੋਈ ਸੀ ਸਗੋਂ ਚੀਨ ਦੇ ਨਾਲ ਵਪਾਰ ਅਤੇ ਰੂਸ ਦੇ ਨਾਲ ਹਥਿਆਰਾਂ ਦੀ ਸੁਰੱਖਿਆ ਦੇ ਬਾਰੇ ਵੀ ਬਹੁਤ ਮਹੱਤਵਪੂਰਨ ਚਰਚਾਵਾਂ ਹੋਈਆਂ ਸਨ |
ਨੈਸ਼ਨਲ ਸਕਿਉਰਿਟੀ ਸਲਾਹਕਾਰ ਜੌਨ ਬੋੱਲਟਨ ਨੇ ਕਿਹਾ ਕਿ ਹਨੋਈ ਵਿੱਚ ਜੋ ਕੁਝ ਹੋਇਆ ਉਹ ਅਮਰੀਕੀ ਹਿਤ ਵਿੱਚ ਸੀ, ਰਾਸ਼ਟਰਪਤੀ ਟਰੰਪ ਨੇ ਸਿਰਫ ਉਹੀ ਸ਼ਰਤਾਂ ਸਵੀਕਾਰ ਕੀਤੀਆਂ ਸਨ, ਜੋ ਕਿ ਦੇਸ਼ ਹਿਤ ਵਿੱਚ ਜਰੂਰੀ ਹਨ , ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਿਮ ਨਾਲ ਉਨ੍ਹਾਂ ਦੇ ਵਧੀਆ ਸਬੰਧ ਹਨ , ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਹ ਫਿਰ ਪ੍ਰੀਖਣ ਵਰਗੇ ਕਦਮ ਚੁੱਕਣਗੇ ਤਾਂ ਇਹ ਸਾਡੇ ਲਈ ਹੈਰਾਨਕੁਨ ਹੋਵੇਗਾ |


