ਭਾਸ਼ਣ ਦਿੰਦੇ ਹੋਏ ਟਰੰਪ ਦੀ ਫਿਸਲੀ ਜ਼ੁਬਾਨ ਕੀਤੀ ਅਨਪੜ੍ਹਾਂ ਵਾਲੀ ਗੱਲ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਸ਼ਣ ਦਿੰਦੇ ਹੋਏ ਜ਼ੁਬਾਨ ਫਿਸਲ ਗਈ, ਜਿਸ ਕਾਰਨ ਉਹ ਚਰਚਾ ਵਿਚ ਹਨ। ਇੰਨਾ ਹੀ ਨਹੀਂ ਆਪਣੀ ਇਸ ਗਲਤੀ ਨੂੰ ਮੰਨਣ ਦੀ ਬਜਾਏ ਉਨ੍ਹਆਂ ਨੇ ਟੈਲੀਪ੍ਰਾਮਪਟਰ ਨੂੰ ਜ਼ਿੰਮੇਵਾਰ ਦੱਸ ਦਿੱਤਾ। ਦਰਅਸਲ ਦੇਸ਼ ਦੇ ਸੁਤੰਤਰਤਾ ਦਿਵਸ ਮੌਕੇ ਵਾਸ਼ਿੰਗਟਨ ਸਥਿਤ ਲਿੰਕਨ ਮੈਮੋਰੀਅਲ ਤੋਂ ਆਪਣੇ ਸੰਬੋਧਨ ਵਿਚ ਡੋਨਾਲਡ ਟਰੰਪ ਨੇ ਅਮਰੀਕੀ ਸੁਤੰਤਰਤਾ ਸੰਗਰਾਮ ਦੌਰਾਨ ਇਕ ਏਅਰਪੋਰਟ 'ਤੇ ਕਬਜ਼ਾ ਕਰਨ ਦੀ ਗੱਲ ਆਖ ਦਿੱਤੀ ਸੀ। ਦੱਸ ਦਈਏ ਕਿ ਸਾਲ 1775 ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਫੌਜ ਨੇ ਹਵਾ ਵਿਚ ਹਮਲਾ ਕੀਤਾ।

ਉਸ ਨੇ ਏਅਰਪੋਰਟ 'ਤੇ ਕਬਜ਼ਾ ਕੀਤਾ। ਉਸ ਨੇ ਉਹ ਸਭ ਕੀਤਾ ਜੋ ਕੀਤਾ ਜਾਣਾ ਜ਼ਰੂਰੀ ਸੀ। ਹਾਲਾਂਕਿ ਸਭ ਜਾਣਦੇ ਹਨ ਕਿ 18ਵੀਂ ਸਦੀ ਵਿਚ ਏਅਰਪੋਰਟ ਅਤੇ ਜਹਾਜ਼ ਵਰਗੀ ਕੋਈ ਚੀਜ਼ ਹੀ ਨਹੀਂ ਸੀ। ਹੁਣ ਟਰੰਪ ਦਾ ਕਹਿਣਾ ਹੈ ਕਿ ਕਿਬਾਰਿਸ਼ ਕਾਰਨ ਟੈਲੀਪ੍ਰਾਮਪਟਰ ਦੇਖਣ ਵਿਚ ਦਿੱਕਤ ਆ ਰਹੀ ਸੀ। ਮੇਰੇ ਸੰਬੋਧਨ ਵਿਚਾਲੇ ਹੀ ਖਰਾਬ ਵੀ ਹੋ ਗਿਆ ਸੀ ਕਿਉਂਕਿ ਮੈਨੂੰ ਭਾਸ਼ਣ ਯਾਦ ਸੀ ਇਸ ਲਈ ਟੈਲੀਪ੍ਰਾਮਪਟਰ ਦੇ ਬਿਨਾਂ ਵੀ ਮੈਂ ਉਸ ਨੂੰ ਪੂਰਾ ਕਰ ਸਕਿਆ।

More News

NRI Post
..
NRI Post
..
NRI Post
..