ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਔਰਤ ਨੂੰ ਟਰੰਪ ਨੇ ਕਿਹਾ ‘ਉਹ ਮੇਰੇ ਟਾਈਪ ਦੀ ਹੀ ਨਹੀਂ’

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਯੋਨ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਵਿਵਾਦਾ ‘ਚ ਘਿਰੇ ਰਹੇ ਸਨ ਤੇ ਟਰੰਪ ਨੇ ਹਾਲ ਹੀ ‘ਚ ਲੇਖਿਕਾ ਈ.ਜੀਨ ਕੈਰੋਲ ਵੱਲੋਂ ਲਗਾਏ ਯੋਨ ਸ਼ੋਸਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਟਰੰਪ ਨੇ ਅਮਰੀਕੀ ਅਖਬਾਰ ਨੂੰ ਇੰਟਰਵਿਊ ‘ਚ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰਦਿਆਂ ਕਿਹਾ ਕਿ ਮੈਂ ਬਹੁਤ ਆਦਰ ਨਾਲ ਕਹਾਂਗਾ ਕਿ ਨੰਬਰ ਇਕ, ਉਹ ਮੇਰੇ ਟਾਈਪ ਦੀ ਨਹੀਂ ਹੈ। ਨੰਬਰ ਦੋ ਇਹ ਸਭ ਕਦੇ ਹੋਇਆ ਹੀ ਨਹੀਂ, ਠੀਕ ਹੈ ? ਮੈਂ ਇਸ ਔਰਤ ਨੂੰ ਜਾਣਦਾ ਹੀ ਨਹੀਂ, ਮੈਂਨੂੰ ਉਸ ਵਾਰੇ ਕੁਝ ਨਹੀਂ ਪਤਾ ਉਹ ਸਾਫ ਝੂਠ ਬੋਲ ਰਹੀ ਹੈ। 


ਦੱਸਣਯੋਗ ਹੈ ਕਿ ‍ਨਿਊਯਾਰਕ ਦੇ ਇੱਕ ਅਖਬਾਰ ਨੇ ਪਿਛਲੇ ਦਿਨੀਂ ਕੈਰੋਲ ਦੇ ਹਵਾਲੇ ਤੋਂ ਇੱਕ ਲੇਖ ਲਿਖਿਆ, ਜਿਸ ਵਿੱਚ ਟਰੰਪ ‘ਤੇ ਕਈ ਗੰਭੀਰ ਦੋਸ਼ ਲਗਾਏ। ਇਸ ਤੋਂ ਤੁਰੰਤ ਬਾਅਦ ਡੋਨਾਲ‍ਡ ਟਰੰਪ ਨੇ ਕਿਹਾ ਸੀ ਕਿ ਉਹ ਇਸ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਮਿਲੇ। ਕੈਰੋਲ 16ਵੀਂ ਔਰਤ ਹੈ ਜਿਸਨੇ ਟਰੰਪ ‘ਤੇ ਯੋਨ ਸ਼ੋਸ਼ਨ ਦੇ ਦੋਸ਼ ਲਗਾਏ ਹਨ। ਕੈਰੋਲ ਨੇ ਟਰੰਪ ਦਾ ਜ਼ਿਕਰ ਆਪਣੀ ਆਉਣ ਵਾਲੀ ਕਿਤਾਬ Hideous Men ਵਿੱਚ ਵੀ ਕੀਤਾ ਹੈ। 


ਕੈਰੋਲ ਨੇ ਦੱਸਿਆ ਕਿ 1990 ਦੇ ਮੱਧ‍ ‘ਚ ਟਰੰਪ ਨੇ ਉਨ੍ਹਾਂ ਦੇ ਨਾਲ ਜ਼ਬਰਦਸ‍ਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੈਰੋਲ ਨੇ ਪੂਰੀ ਤਾਕਤ ਦੇ ਨਾਲ ਟਰੰਪ ਨੂੰ ਧੱਕ‍ਾ ਦਿੱਤਾ ਤੇ ਸ‍ਟੋਰ ਤੋਂ ਬਾਹਰ ਆ ਗਈ। ਹਾਲਾਂਕਿ, ਕੈਰੋਲ ਪਹਿਲੀ ਔਰਤ ਨਹੀਂ ਹੈ ਜਿਸਨੇ ਟਰੰਪ ‘ਤੇ ਗੰਭੀਰ ਦੋਸ਼ ਲਾਏ ਹਨ, ਪਰ ਟਰੰਪ ਨੇ ਹਾਣੇ ਤੱਕ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ ।