ਮਰਦਮਸ਼ੁਮਾਰੀ ‘ਚ ਨਾਗਰਿਕਤਾ ਦਾ ਸਵਾਲ ਸ਼ਾਮਿਲ ਕਰਨ ‘ਤੋਂ ਪਿੱਛੇ ਹਟਿਆ ਟਰੰਪ ਪ੍ਰਸ਼ਾਸਨ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਲ) : ਅਮਰੀਕਾ 'ਚ ਅਗਲੇ ਸਾਲ ਹੋਣ ਵਾਲੀ ਮਰਦਮਸ਼ੁਮਾਰੀ 'ਚ ਨਾਗਰਿਕਤਾ ਬਾਰੇ ਸਵਾਲ ਸ਼ਾਮਿਲ ਕਰਨ ਦੀ ਵਿਵਾਦਤ ਯੋਜਨਾ ਨਾਲ ਟਰੰਪ ਪ੍ਰਸ਼ਾਸਨ ਪਿੱਛੇ ਹਟ ਗਿਆ ਹੈ। ਹੁਣ ਨਾਗਰਿਕਤਾ ਦਾ ਸਵਾਲ ਮਰਦਮਸ਼ੁਮਾਰੀ 'ਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਇਹ ਨਾਗਰਿਕ ਅਧਿਕਾਰ ਸਮੂਹਾਂ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ। ਉਨ੍ਹਾਂ ਦੀ ਦਲੀਲ ਸੀ ਕਿ ਇਸ ਤਰ੍ਹਾਂ ਦੇ ਕਦਮ ਨਾਲ ਪਰਵਾਸੀ ਮਰਦਮਸ਼ੁਮਾਰੀ 'ਚ ਹਿੱਸਾ ਨਹੀਂ ਲੈਣਗੇ। ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਕੁਝ ਦਿਨ ਪਹਿਲਾਂ ਅਮਰੀਕਾ ਦੇ ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 'ਚ ਨਾਗਰਿਕਤਾ ਸਬੰਧੀ ਸਵਾਲ ਸ਼ਾਮਿਲ ਕਰਨ ਦੇ ਯਤਨ 'ਤੇ ਰੋਕ ਲਗਾ ਦਿੱਤੀ ਸੀ। 


ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਸੀ ਕਿ ਸਰਕਾਰ ਦੀ ਇਹ ਦਲੀਲ ਕਾਲਪਨਿਕ ਲੱਗਦੀ ਹੈ ਕਿ ਇਸ ਨਾਲ ਘੱਟ ਗਿਣਤੀ ਵੋਟਰਾਂ ਨੂੰ ਬਿਹਤਰ ਸਰਪ੍ਰਸਤੀ ਮਿਲੇਗੀ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਪਰਵਾਸੀਆਂ ਨੂੰ ਮਰਦਮਸ਼ੁਮਾਰੀ 'ਚ ਹਿੱਸਾ ਲੈਣ ਤੋਂ ਰੋਕਣ ਦਾ ਕਦਮ ਹੈ। ਉਨ੍ਹਾਂ ਦੀ ਦਲੀਲ ਸੀ ਕਿ ਸਾਲ 1950 ਤੋਂ ਹੀ ਨਾਗਰਿਕਤਾ ਦਾ ਸਵਾਲ ਮਰਦਮਸ਼ੁਮਾਰੀ 'ਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ। 

ਇਹ ਸਵਾਲ ਸ਼ਾਮਿਲ ਕਰਨ ਨਾਲ ਬਹੁਤ ਸਾਰੇ ਲੋਕ ਮਰਦਮਸ਼ੁਮਾਰੀ 'ਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਰਹੇਗਾ ਕਿ ਇਸ ਨਾਲ ਉਹ ਅਮਰੀਕਾ 'ਚ ਨਾਜਾਇਜ ਤੌਰ 'ਤੇ ਰਹਿ ਰਹੇ ਲੋਕਾਂ ਖ਼ਿਲਾਫ਼ ਟਰੰਪ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਮੁਹਿੰਮ 'ਚ ਫੜੇ ਜਾ ਸਕਦੇ ਹਨ।

More News

NRI Post
..
NRI Post
..
NRI Post
..