ਟ੍ਰੰਪ ਨੇ ਦਹਾੜਾ ‘ਟੈਸਟਿੰਗ ਸ਼ੁਰੂ- 33 ਸਾਲ ਬਾਦ ਪਰਮਾਣੂ ਹਥਿਆਰਾਂ ਦੀ ਵਾਪਸੀ!

by nripost

ਬੁਸਾਨ (ਪਾਇਲ): ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਫੌਜ ਨੂੰ ਤੁਰੰਤ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੁਸਾਨ ’ਚ ਵਪਾਰ ਸਮਝੌਤੇ ਸਬੰਧੀ ਗੱਲਬਾਤ ਲਈ ਰਵਾਨਾ ਹੋਣ ਸਮੇਂ ਕੀਤਾ।

ਦੱਸ ਦਇਏ ਕਿ ਅਮਰੀਕਾ ਨੇ 33 ਸਾਲਾਂ ਦੇ ਵਕਫ਼ੇ ਬਾਅਦ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰਨ ਦਾ ਫੈਸਲਾ ਲਿਆ ਹੈ। ਟਰੰਪ ਨੇ ਪੈਂਟਾਗਨ ਨੂੰ ਹਦਾਇਤ ਕੀਤੀ ਹੈ ਕਿ ਉਹ ਹੋਰਨਾਂ ਪਰਮਾਣੂ ਮੁਲਕਾਂ ਵੱਲੋਂ ਕੀਤੇ ਜਾਂਦੇ ਟੈਸਟਾਂ ਤਹਿਤ ਹੀ ਪਰਮਾਣੂ ਪ੍ਰੀਖਣ ਕਰਨ।

ਜਿਸ ਦੌਰਾਨ ਅਮਰੀਕੀ ਫੌਜ ਪਹਿਲਾਂ ਤੋਂ ਹੀ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਮਿਜ਼ਾਈਲਾਂ ਦੇ ਪ੍ਰੀਖਣ ਕਰਦੀ ਰਹੀ ਹੈ ਪਰ 1992 ਤੋਂ ਅਮਰੀਕਾ ਨੇ ਪਰਮਾਣੂ ਵਿਸਫੋਟ ਪ੍ਰੀਖਣਾਂ ’ਤੇ ਰੋਕ ਲਗਾਈ ਹੋਈ ਹੈ।

ਇਸ ਤੋਂ ਇਲਾਵਾ ਸ਼ੀ ਅਤੇ ਟਰੰਪ ਨੇ ਕਿਹਾ ਕਿ ਹੁਣ ਤਬਦੀਲੀ ਜ਼ਰੂਰੀ ਹੈ ਕਿਉਂਕਿ ਹੋਰ ਮੁਲਕ ਹਥਿਆਰਾਂ ਦਾ ਪ੍ਰੀਖਣ ਕਰ ਰਹੇ ਹਨ। ਉਂਝ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਮੁਲਕਾਂ ਦੀ ਗੱਲ ਕਰ ਰਹੇ ਹਨ।

ਜਿਸ ਸੰਬੰਧ 'ਚ ਵ੍ਹਾਈਟ ਹਾਊਸ ਨੇ ਸ਼ੀ ਅਤੇ ਟਰੰਪ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਪੈਂਟਾਗਨ ਦੇ ਅਧਿਕਾਰੀਆਂ ਨੇ ਵੀ ਪਰਮਾਣੂ ਮਿਜ਼ਾਈਲ ਪ੍ਰੀਖਣਾਂ ਬਾਰੇ ਟਰੰਪ ਦੇ ਐਲਾਨ ’ਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

More News

NRI Post
..
NRI Post
..
NRI Post
..