20 ਜਨਵਰੀ ਤਕ ਸੱਤਾ ਸੰਬਾਲਨਗੇ ਟਰੰਪ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ): ਅਮਰੀਕਾ ਵਿਚ ਹਿੰਸਾ ਦੇ ਵਿਚ ਸੰਸਦ ਨੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਜਿੱਤ 'ਤੇ ਮੁਹਰ ਲਗਾ ਦਿੱਤੀ ਹੈ। ਸੰਸਦ ਦੀ ਮਨਜ਼ੂਰੀ ਤੋਂ ਬਾਅਦ ਬਾਈਡਨ ਅਧਿਕਾਰਤ ਤੌਰ 'ਤੇ ਅਮਰੀਕਾ ਦੇ ਰਾਸ਼ਟਰਪਤੀ ਹੋਣਗੇ ਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ।

ਇਸ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ 20 ਜਨਵਰੀ ਨੂੰ ਕਾਨੂੰਨ ਮੁਤਾਬਕ ਜੋਅ ਬਾਈਡਨ ਨੂੰ ਸੱਤਾ ਸੰਭਾਲ ਦੇਣਗੇ।