ਰੂਸ ਦੇ ਰਾਸ਼ਟਰਪਤੀ ਨੂੰ ਅਮਰੀਕੀ ਰਾਸ਼ਟਰਪਤੀ ਨੇ ਦਿੱਤੀ ਮਜ਼ਾਕੀਆ ਚੇਤਾਵਨੀ

by

ਓਸਾਕਾ , 28 ਜੂਨ  ( NRI MEDIA )

ਜਪਾਨ ਦੇ ਜੀ 20 ਸੰਮਲੇਨ ਵਿਚ ਵੱਡੇ ਪੱਧਰ ਉਤੇ ਅੰਤਰਰਾਸ਼ਟਰੀ ਲੀਡਰ ਇੱਕ ਦੂੱਜੇ ਨੂੰ ਮਿੱਲ ਰਹੇ ਹਨ , ਇਸ ਸੰਮੇਲਨ ਦੇ ਵਿਚ ਅਜੇ ਤਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਯੂ. ਕੇ. ਪ੍ਰਧਾਨ ਮੰਤਰੀ ਥੇਰੇਸਾ ਮੇ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਫਰਾਂਸ ਦੇ ਰਾਸ਼ਟਰਪਤੀ ਐਮਮਨੁਏਲ ਮੈਕਰੋਂ, ਸਾਊਦੀ ਦੇ ਕਰਾਉਣ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਜਰਮਨ ਚਾਂਸਲਰ ਐਂਜਲਾ ਮਰਕਲ ਸ਼ਾਮਲ ਹੋਏ ਹਨ ਅਤੇ ਇਕ ਦੂਜੇ ਨੂੰ ਮਿਲੇ ਹਨ।


ਇਸੇ ਸੰਮੇਲਨ ਦੌਰਾਨ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਦੂਜੇ ਨੂੰ ਮਿਲੇ ਤਾਂ ਕੁਝ ਮਜ਼ਾਕੀਆ ਜਿਹਾ ਵਾਕਿਆ ਹੋਇਆ, ਟਰੰਪ ਨੇ ਹੱਸਦੇ ਹੋਏ ਚਿਹਰੇ ਨਾਲ ਵਲਾਦੀਮੀਰ ਪੁਤਿਨ ਨੂੰ ਹਾਸੇ ਭਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਰਪਾ ਕਰਕੇ ਇਸ ਵਾਰ ਸਾਡੀਆਂ ਚੋਂਣਾ ਵਿਚ ਕੋਈ ਦਖਲਅੰਦਾਜ਼ੀ ਨਾ ਦੇਣਾ, ਇਹ ਗੱਲ ਉਦੋਂ ਹੋਈ ਜਦ ਦੋਵੇ ਨੇਤਾ ਆਪਣੇ ਚਰਚਾ ਦਾ ਵਿਸ਼ਾ ਮੀਡਿਆ ਨਾਲ ਸਾਂਝਾ ਕਰ ਰਹੇ ਸਨ, ਉਸੇ ਸਮੇ ਇੱਕ ਰਿਪੋਰਟਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਪੁੱਛਿਆ, "ਕੀ ਤੁਸੀਂ ਪੁਤਿਨ ਨੂੰ 2020 ਦੀਆ ਚੋਂਣਾ ਵਿਚ ਦਖਲਅੰਦਾਜ਼ੀ ਤੋਂ ਮਨਾ ਨਹੀਂ ਕਰੋਗੇ ?" ਇਸਤੋਂ ਬਾਅਦ ਟਰੰਪ ਨੇ ਹਾਸੇ ਭਰੇ ਅੰਦਾਜ ਵਿਚ ਕਿਹਾ ਕਿ, "ਹਾਂ ਕਿਉ ਨਹੀਂ, ਮੈਂ ਬਿਲਕੁਲ ਕਹਾਂਗਾ, ਕਿਰਪਾ ਕਰਕੇ ਇਹਨਾਂ ਚੋਂਣਾ ਵਿਚ ਦਖਲ ਨਾ ਕਰਿਓ।"

ਗੌਰਤਲਬ ਹੈ ਕਿ ਇਨ੍ਹਾਂ ਦੋਵਾਂ ਰਾਜਨੇਤਾਵਾਂ ਨੂੰ ਆਪਸ ਵਿਚ ਮਿਲੇ ਹੋਏ ਕਾਫੀ ਸਮਾਂ ਹੋ ਗਿਆ ਸੀ , ਇਸ ਸੰਮੇਲਨ ਦੇ ਵਿਚ ਉਹਨਾਂ ਦੋਹਾਂ ਦੀ ਮੁਲਾਕਤ ਕਾਫੀ ਚਿਰ ਪਿੱਛੋਂ ਹੋਈ ਹੈ , ਇਸ ਤੋਂ ਪਹਿਲਾ ਮੁਲਾਕਾਤ ਹਾਲਿਸਿੰਕੀ ਵਿੱਚ ਹੋਈ ਸੀ , 2016 ਦੀਆਂ ਅਮਰੀਕੀ ਚੋਂਣਾ ਵਿਚ ਟਰੰਪ ਅਤੇ ਰੂਸ ਮਿਲੀ ਭੁਗਤ ਦਾ ਸ਼ੱਕ ਸੀ ਪਰ ਕੋਈ ਠੋਸ ਸਬੂਤ ਹਾਸਲ ਨਹੀਂ ਹੋਏ ਹਨ |

More News

NRI Post
..
NRI Post
..
NRI Post
..