ਟਰੰਪ ਦਾ ਦਾਅਵਾ – ਮੈਂ ਜਿੱਤ ਲਈ ਬਿਡੇਨ ਤੋਂ ਪਹਿਲੀ ਬਹਿਸ

by vikramsehajpal

ਵੈੱਬ ਡੈਸਕ (NRI MEDIA) : ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਖ਼ਿਲਾਫ਼ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਪਹਿਲੀ ਚੋਣ ਬਹਿਸ ਜਿੱਤ ਲੈਣ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਡੇਨ ਬਹੁਤ ਕਮਜ਼ੋਰ ਸਨ। ਮੈਂ ਬਿਡੇਨ ਦੇ 'ਬੇਹੱਦ ਖ਼ਤਰਨਾਕ ਏਜੰਡੇ' ਦੀ ਪੋਲ ਖੋਲ੍ਹ ਦਿੱਤੀ। ਡੈਮੋਕ੍ਰੇਟ ਖੇਮੇ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਬਿਡੇਨ ਨੇ ਕਿਹਾ ਕਿ ਬਹਿਸ ਦੌਰਾਨ ਟਰੰਪ ਦਾ ਆਚਰਨ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲਾ ਸੀ।

ਦੱਸ ਦਈਏ ਕਿ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਕਮਜ਼ੋਰ ਸਨ। ਉਹ ਰੌਲਾ ਪਾ ਰਹੇ ਸਨ, ਸ਼ਿਕਾਇਤ ਕਰ ਰਹੇ ਸਨ। ਹਰ ਤਰ੍ਹਾਂ ਨਾਲ, ਅਸੀਂ ਆਸਾਨੀ ਨਾਲ ਕੱਲ੍ਹ ਰਾਤ ਦੀ ਬਹਿਸ ਜਿੱਤ ਲਈ। ਉਨ੍ਹਾਂ ਕਿਹਾ ਕਿ ਮੈਨੂੰ ਅਗਲੀਆਂ ਦੋ ਬਹਿਸਾਂ ਦਾ ਇੰਤਜ਼ਾਰ ਹੈ। ਮੈਨੂੰ ਉਨ੍ਹਾਂ ਨਾਲ ਬਹਿਸ ਕਰਨ ਵਿਚ ਕੋਈ ਗੁਰੇਜ਼ ਨਹੀਂ ਹੈ। ਮੈਂ ਸੁਣਿਆ ਹੈ ਕਿ ਉਹ ਬਹਿਸ ਤੋਂ ਬੱਚਣਾ ਚਾਹੁੰਦੇ ਹਨ। ਮੈਨੂੰ ਨਹੀਂ ਪਤਾ। ਇਹ ਉਨ੍ਹਾਂ ਨੂੰ ਤੈਅ ਕਰਨਾ ਹੈ।

More News

NRI Post
..
NRI Post
..
NRI Post
..