ਖੁਦ ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਭਾਸ਼ਣ

by vikramsehajpal

ਵਾਸ਼ਿੰਗਟਨ (ਸਾਹਿਬ) - ਡੋਨਾਲਡ ਟਰੰਪ ਨੇ ਆਪਣਾ ਪਹਿਲਾ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਟਰੰਪ ਨੇ ਕਿਹਾ ਉਹ ਸਰਬ ਸ਼ਕਤੀਮਾਨ ਪਰਮਾਤਮਾ ਦੀ ਕਿਰਪਾ ਨਾਲ ਬਚ ਗਿਆ ਹੈ।

ਕੰਨਵੈਨਸ਼ਨ ਦੇ ਆਖ਼ਰੀ ਦਿਨ ਟਰੰਪ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਰਸਮੀ ਤੌਰ ਤੇ ਸਵੀਕਾਰ ਕੀਤਾ ਅਤੇ ਕਿਹਾ ਮੈਂ ਪੂਰੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਦੌੜ ਵਿਚ ਹਾਂ, ਅੱਧੇ ਅਮਰੀਕਾ ਲਈ ਨਹੀਂ, ਕਿਉਂਕਿ ਅੱਧੇ ਅਮਰੀਕਾ ਲਈ ਹਾਸਲ ਕੀਤੀ ਜਿੱਤ ਕੋਈ ਜਿੱਤ ਨਹੀਂ ਹੈ।

ਆਪਣੇ ਲੰਮੇ ਭਾਸ਼ਣ ਦੌਰਾਨ ਟਰੰਪ ਨੇ ਬਾਇਡਨ ਪ੍ਰਸ਼ਾਸਨ ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਉਹ ਦੇਸ਼ ਨੂੰ ‘ਤਬਾਹ’ ਕਰ ਰਿਹਾ ਹੈ।

More News

NRI Post
..
NRI Post
..
NRI Post
..