ਚੋਣਾਂ ਤੋਂ ਪਹਿਲਾਂ ਹੋਵੇਗੀ ਟਰੰਪ ਦੀ ਸ਼ਾਨਦਾਰ ਪਾਰਟੀ, ਏਨੇ ਲੋਕ ਲੈਣਗੇ ਹਿੱਸਾ

by vikramsehajpal

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੰਗਲਵਾਰ ਨੂੰ ਪਾਰਟੀ ਕੀਤੀ ਜਾ ਰਹੀ ਹੈ। ਇਹ ਪਾਰਟੀ ਵ੍ਹਾਈਟ ਹਾਊਸ ਦੇ ਈਸਟ ਰੂਮ ਵਿੱਚ ਹੋਵੇਗੀ। ਇਹ ਜਾਣਕਾਰੀ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਦਿੱਤੀ। 400 ਤੋਂ ਵੱਧ ਲੋਕਾਂ ਦੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਪਾਰਟੀ ਵਿੱਚ ਹਿੱਸਾ ਲੈਣ ਵਾਲਿਆਂ ਦਾ ਕੋਵਿਡ-19 ਟੈਸਟ ਕਰਵਾਇਆ ਜਾਵੇਗਾ। ਇਹ ਪਾਰਟੀ ਵਾਸ਼ਿੰਗਟਨ ਸਥਿਤ ਟਰੰਪ ਇੰਟਰਨੈਸ਼ਨਲ ਹੋਟਲ ਲਈ ਪਲੈਨ ਕੀਤੀ ਗਈ ਸੀ। ਪਰ ਪ੍ਰਾਪਤ ਜਾਣਕਾਰੀ ਅਨੁਸਾਰ ਟਰੰਪ ਨੇ ਉੱਥੇ ਪਾਰਟੀ ਕਰਨ ਤੋਂ ਇਨਕਾਰ ਕਰ ਦਿਤਾ। ਕਰੋਨਾਇਰਸ ਮਹਾਂਮਾਰੀ ਦੌਰਾਨ ਵੱਡੇ ਇੱਕਠ ਨਾ ਕਰਨ ਦੀਆਂ ਚੇਤਾਵਨੀਆਂ ਦੇ ਬਾਵਜੂਦ ਟਰੰਪ ਵੱਲੋਂ ਆਊਟਡੋਰ ਕੈਂਪੇਨ ਰੈਲੀਜ਼ ਤੇ ਵ੍ਹਾਈਟ ਹਾਊਸ ਈਵੈਂਟਸ ਦੌਰਾਨ ਇੱਕਠ ਕੀਤੇ ਜਾਂਦੇ ਰਹੇ ਹਨ।

More News

NRI Post
..
NRI Post
..
NRI Post
..