ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਸ਼ਮੀਰ ਮਾਮਲੇ 'ਤੇ ਵਿਚੋਲਗੀ ਕਰਨ ਸਬੰਧੀ ਬਿਆਨ ਵੱਡੀ ਭੁੱਲ ਹੈ ਇਹ ਅਮਰੀਕਾ ਦੀ ਇਕ ਅਖਬਾਰ ਦਾ ਮੰਨਣਾ ਹੈ। ਟਰੰਪ ਦੇ ਇਸ ਬਿਆਨ ਨੂੰ ਵੱਡੀ ਭੁੱਲ ਕਰਾਰ ਦਿੰਦੇ ਹੋਏ ਅਖਬਾਰ ਨੇ ਆਖਿਆ ਕਿ ਟਰੰਪ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਲਈ ਸਾਬਕਾ ਰਾਸ਼ਟਰਪਤੀਆਂ ਦੀਆਂ ਉਪਲੱਬਧੀਆਂ 'ਤੇ ਪਾਣੀ ਫੇਰ ਰਹੇ ਹਨ।
ਅਖਬਾਰ ਮੁਤਾਬਕ ਟਰੰਪ ਨੇ ਅਜਿਹਾ ਕਰਕੇ ਕੂਟਨੀਤਕ ਗਲਤੀ ਕੀਤੀ ਹੈ ਜੋ ਇਕ ਅਹਿਮ ਦੇਸ਼ ਨੂੰ ਹੋਰ ਉਲਝਣ 'ਚ ਪਾ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਇਹ ਬਿਆਨ ਦੇ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਓਸਾਕਾ 'ਚ ਜੀ-20 ਸੰਮੇਲਨ ਸ਼ਿਖਰ ਸੰਮੇਲਨ ਦੌਰਾਨ ਕਸ਼ਮੀਰ ਮਾਮਲੇ ਨੂੰ ਹੱਲ ਕਰਨ 'ਚ ਉਨ੍ਹਾਂ ਦੀ ਮਦਦ ਮੰਗੀ ਸੀ।
ਟਰੰਪ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਭਾਰਤ ਨੇ ਇਸ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਮੋਦੀ ਨੇ ਅਜਿਹਾ ਕੋਈ ਅਪੀਲ ਨਹੀਂ ਕੀਤੀ ਅਤੇ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਵਿਚਾਲੇ2-ਪੱਖੀ ਮਾਮਲਾ ਹੈ।



