ਭਾਰਤੀ ਚੌਲ ਡੰਪਿੰਗ ‘ਤੇ ਟਰੰਪ ਦੀ ਸਖ਼ਤ ਚੇਤਾਵਨੀ

by nripost

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਭਾਰਤ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ ‘ਡੰਪ’ (ਬਹੁਤ ਘੱਟ ਕੀਮਤ ’ਤੇ ਵੇਚਣੇ) ਨਹੀਂ ਚਾਹੀਦੇ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਨੂੰ ਜਲਦੀ ਹੀ ਠੀਕ ਕਰਨਗੇ।

ਸੋਮਵਾਰ ਨੂੰ ਵ੍ਹਾਈਟ ਹਾਊਸ 'ਚ, ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ ਕੈਬਨਿਟ ਦੇ ਮੁੱਖ ਮੈਂਬਰਾਂ, ਖ਼ਜ਼ਾਨਾ ਸਕੱਤਰ Scott Bessent ਅਤੇ ਖੇਤੀਬਾੜੀ ਸਕੱਤਰ Brooke Rollins ਨਾਲ ਇੱਕ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਕੀਤਾ।

ਲੁਈਸਿਆਨਾ (Louisiana) ਵਿੱਚ ਕੈਨੇਡੀ ਰਾਈਸ ਮਿੱਲ ਚਲਾਉਣ ਵਾਲੀ ਮੇਰਿਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਦੱਖਣੀ ਅਮਰੀਕਾ ਦੇ ਚੌਲ ਉਤਪਾਦਕ ਸੱਚਮੁੱਚ ਸੰਘਰਸ਼ ਕਰ ਰਹੇ ਹਨ, ਕਿਉਂਕਿ ਦੂਜੇ ਦੇਸ਼ ਸਿਰਫ਼ ਅਮਰੀਕਾ ਵਿੱਚ ਚੌਲ ਡੰਪ ਕਰ ਰਹੇ ਹਨ।

ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਡੰਪਿੰਗ ਕਰ ਰਹੇ ਹਨ, ਤਾਂ ਕੈਨੇਡੀ ਨੇ ਜਵਾਬ ਦਿੱਤਾ: “ਭਾਰਤ ਅਤੇ ਥਾਈਲੈਂਡ, ਇੱਥੋਂ ਤੱਕ ਕਿ ਚੀਨ ਵੀ ਪੋਰਟੋ ਰੀਕੋ ਵਿੱਚ ਚੌਲ ਡੰਪ ਕਰ ਰਿਹਾ ਹੈ।” ਕੈਨੇਡੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ, ਲੇਕਿਨ ਹੁਣ ਇਹ ਬਹੁਤ ਵੱਡੇ ਪੱਧਰ ’ਤੇ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਖ਼ਿਲਾਫ ਵਿਸ਼ਵ ਵਪਾਰ ਸੰਗਠਨ (WTO) ਵਿੱਚ ਇੱਕ ਕੇਸ ਵੀ ਚੱਲ ਰਿਹਾ ਹੈ। ਟਰੰਪ ਨੇ ਖ਼ਜ਼ਾਨਾ ਸਕੱਤਰ Bessent ਨੂੰ ਭਾਰਤ ਬਾਰੇ ਪੁੱਛਿਆ, ਜਿਸ ’ਤੇ ਬੇਸੈਂਟ ਨੇ ਜਵਾਬ ਦਿੱਤਾ ਕਿ ਉਹ ਅਜੇ ਵੀ ਭਾਰਤ ਦੇ ਵਪਾਰ ਸਮਝੌਤੇ ’ਤੇ ਕੰਮ ਕਰ ਰਹੇ ਹਨ। ਜਿਸ ਸੰਬੰਧੀ ਟਰੰਪ ਨੇ ਕਿਹਾ, “ਪਰ ਉਨ੍ਹਾਂ ਨੂੰ ਡੰਪਿੰਗ ਨਹੀਂ ਕਰਨੀ ਚਾਹੀਦੀ… ਉਹ ਅਜਿਹਾ ਨਹੀਂ ਕਰ ਸਕਦੇ।”

ਟਰੰਪ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਟੈਰਿਫ਼ਾਂ ਦੇ ਜ਼ਰੀਏ ਬਹੁਤ ਆਸਾਨੀ ਨਾਲ ਅਤੇ ਇੱਕ ਦਿਨ ਵਿੱਚ ਹੱਲ ਕੀਤਾ ਜਾ ਸਕਦਾ ਹੈ, ਜਿਸ ਨਾਲ ਗੈਰ-ਕਾਨੂੰਨੀ ਢੰਗ ਨਾਲ ਚੌਲ ਭੇਜਣ ਵਾਲੇ ਦੇਸ਼ਾਂ ਨੂੰ ਰੋਕਿਆ ਜਾ ਸਕੇਗਾ।

ਭਾਰਤੀ ਚੌਲ ਬਰਾਮਦਕਾਰ ਫੈਡਰੇਸ਼ਨ (IREF) ਦੇ ਅੰਕੜਿਆਂ ਅਨੁਸਾਰ, ਭਾਰਤ ਚੌਲ ਦਾ ਸਭ ਤੋਂ ਵੱਡਾ ਉਤਪਾਦਕ ਹੈ (150 ਮਿਲੀਅਨ ਟਨ) ਅਤੇ ਗਲੋਬਲ ਮਾਰਕੀਟ ਵਿੱਚ 28 ਫੀਸਦ ਹਿੱਸੇਦਾਰੀ ਰੱਖਦਾ ਹੈ। ਇਹ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਵੀ ਹੈ, ਜਿਸਦੀ 2024–2025 ਵਿੱਚ ਗਲੋਬਲ ਬਰਾਮਦ ਵਿੱਚ 30.3 ਫੀਸਦ ਹਿੱਸੇਦਾਰੀ ਹੈ।

ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ (IBEF) ਅਨੁਸਾਰ ਭਾਰਤ ਨੇ 2024 ਦੇ ਵਿੱਤੀ ਸਾਲ ਵਿੱਚ ਅਮਰੀਕਾ ਨੂੰ ਲਗਭਗ 2.34 ਲੱਖ ਟਨ ਚੌਲ ਬਰਾਮਦ ਕੀਤੇ, ਜੋ ਇਸਦੀ ਕੁੱਲ ਗਲੋਬਲ ਬਾਸਮਤੀ ਚੌਲਾਂ ਦੀ ਬਰਾਮਦ (52.4 ਲੱਖ ਟਨ) ਦੇ 5 ਫੀਸਦ ਤੋਂ ਵੀ ਘੱਟ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਭਾਰਤ ’ਤੇ 50 ਫੀਸਦ ਟੈਰਿਫ ਲਗਾਇਆ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ।

More News

NRI Post
..
NRI Post
..
NRI Post
..