ਕਾਲੇ ਜਾਦੂ ਨਾਲ ਪਿਆਰ ਪਾਉਣ ਦੀ ਕੋਸ਼ਿਸ਼ ਪਈ ਮਹਿੰਗੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੁੜੀ ਨੇ ਆਪਣੇ ਬੁਆਏਫ੍ਰੈਂਡ ਨੂੰ ਪਾਉਣ ਲਈ ਕਾਲੇ ਜਾਦੂ ਦਾ ਸਹਾਰਾ ਲਿਆ ਸੀ। ਜਿਸ ਲਈ ਉਸ ਨੇ 1.56 ਲੱਖ ਰੁਪਏ ਖਰਚ ਕੀਤੇ। ਦੱਸਿਆ ਜਾ ਰਿਹਾ ਪ੍ਰੇਮਿਕਾ ਨਕਲੀ ਜੋਤਸ਼ੀਆਂ ਦੇ ਜਾਲ 'ਚ ਫਸ ਗਈ ਤੇ ਠੱਗੀ ਦਾ ਸ਼ਿਕਾਰ ਹੋ ਗਈ । ਇਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ। ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਨਕਲੀ ਜੋਤਸ਼ੀ ਪਿਆਰ ਪਾਉਣ ਦੇ ਤਰੀਕੇ ਦੱਸਦਾ ਸੀ। ਉਸ ਨੇ ਠੱਗੀ ਮਾਰ ਕੇ ਹੁਣ ਤੱਕ 800,000 ਯੂਆਨ ਕਮਾ ਲਏ ਹਨ ।

ਧੋਖਾਥੜੀ ਦਾ ਸ਼ਿਕਾਰ ਹੋਈ ਕੁੜੀ ਦਾ ਨਾਮ ਮਾਈ ਹੈ। TikTok ਤੇ ਕੁੰਡਲੀ ਦੀ ਵੀਡੀਓ ਰਾਹੀਂ ਉਹ ਉਸ ਜਾਲ 'ਚ ਫਸ ਗਈ । ਨਕਲੀ ਜੋਤਸ਼ੀ ਨੇ ਕੁੜੀ ਨੂੰ ਕਿਹਾ ਉਸ ਨੂੰ ਕਾਲਾ ਜਾਦੂ ਕਰਨ ਦੀਆਂ ਰਸਮਾਂ ਨਿਭਾਉਣੀਆਂ ਪੈਣਗੀਆਂ ।ਇਸ ਲਈ ਉਸ ਨੂੰ ਪੈਸੇ ਦੇਣੇ ਪੈਣਗੇ, ਇਸ ਨਾਲ ਉਸ ਦਾ ਬੁਆਏਫ੍ਰੈਂਡ ਵਾਪਸ ਮਿਲ ਜਾਵੇਗਾ । ਜੋਤਸ਼ੀ ਨੇ ਕੁੜੀ ਨੂੰ ਵੀਡੀਓਜ਼ ਭੇਜਿਆ ਜਿਸ 'ਚ ਮੋਮਬੱਤੀ ਜਗ ਰਹੀਆਂ ਸੀ। ਦੋਸ਼ੀ ਨੇ ਕੁੜੀ ਨੂੰ ਕਿਹਾ ਕਿ ਉਹ ਸ਼ੈਤਾਨ ਤੋਂ ਸ਼ਕਤੀ ਲਿਆਵੇਗਾ, ਜਿਸ ਨਾਲ ਉਸ ਦਾ ਰਿਸ਼ਤਾ ਹੋ ਗਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।