ਅਗਲੇ ਮਹੀਨੇ ਸ਼ੁਰੂ ਹੋਵੇਗੀ Tesla Model S ਦੀ ਸ਼ੀਪਿੰਗ

by vikramsehajpal

ਨਵੀਂ ਦਿੱਲੀ(ਦੇਵ ਇੰਦਰਜੀਤ)- ਦਿੱਗਜ਼ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀਈਓ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ Model S ਦੀ ਨਵੀਂ ਦਿੱਖ ਲੈ ਕੇ ਆ ਰਹੇ ਹਨ, ਜਿਸ ਦੀ ਸ਼ੀਪਿੰਗ ਫਰਵਰੀ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਮਾਡਲ ਨੂੰ ਸਭ ਤੋਂ ਪਹਿਲਾਂ ਸਾਲ 2012 ਵਿਚ ਲਾਂਚ ਕੀਤਾ ਗਿਆ ਸੀ।

ਮਸਕ ਨੇ ਆਪਣੇ ਟਵਿੱਟਰ ਹੈਂਡਲ ਨਾਲ ਇਸ ਕਾਰ ਦੇ ਇੰਟੀਰੀਅਰ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖਣ ’ਤੇ ਇਹ ਕਿਸੇ ਫਿਊਚਰਿਸਟਿਕ ਕਾਰ ਦੇ ਇੰਟੀਰੀਅਰ ਵਾਂਗ ਲਗਦੀ ਹੈ। ਮਾਸਕ ਨੇ ਇਹ ਵੀ ਦੱਸਿਆ ਕਿ ਇਸ ਕਾਰ ਨੂੰ 0 ਤੋਂ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਫੜਨ ਲਈ 2 ਸਕਿੰਟ ਦਾ ਸਮਾਂ ਲਗਦਾ ਹੈ। ਇਸ ਜ਼ਬਰਦਸਤ ਰਫ਼ਤਾਰ ਦੀ ਵਜ੍ਹਾ ਕਰਕੇ ਇਹ ਕਾਰ ਕੰਪਨੀ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਚੱਲਣ ਵਾਲਾ ਪ੍ਰੋਡਕਟ ਹੋਵੇਗਾ।

ਨਵੇਂ ਮਾਡਲ S ਦੇ ਐਕਸਟੀਰੀਅਰ ’ਚ ਕੁਝ ਨਵੇਂ ਅਪਡੇਟ ਦਿੱਤੇ ਗਏ ਹਨ। ਇਸ ’ਚ ਤੁਹਾਨੂੰ ਇਕ ਸਟੈਂਡਰਡ ਲਾਰਜ ਗਲਾਸ ਰੂਫ ਵੀ ਮਿਲਦੀ ਹੈ ਪਰ ਇਸ ਕਾਰ ਦੀ ਜੋ ਸਭ ਤੋਂ ਵੱਡੀ ਤਬਦੀਲੀ ਹੈ, ਉਸ ਇਸ ਦੇ ਇੰਟੀਰੀਅਰ ਵਿਚ ਦੇਖਣ ਨੂੰ ਮਿਲਦੀ ਹੈ। ਇਸ ਕਾਰ ’ਚ ਟੈਸਲਾ ਮਾਡਲ 3 ਤੇ ਮਾਡਲ Y ਵਾਂਗ ਹੀ ਪ੍ਰੋਟੇਟ ਟੱਚਸਕਰੀਨ ਵੀ ਦੇਖਣ ਨੂੰ ਮਿਲਦੀ ਹੈ। ਇਸ ਦੇ ਨਾਲ ਹੀ ਕਾਰ ਵਿਚ ਅੰਗਰੇਜ਼ੀ ਦੇ ’U’ ਅੱਖਰ ਵਾਂਗ ਬਟਰਫਲਾਈ ਸਟੇਅਰਿੰਗ ਵ੍ਹੀਲ ਲਾਇਆ ਗਿਆ ਹੈ। ਸਿਰਫ਼ ਇੰਨਾ ਹੀ ਨਹੀਂ ਕਾਰ ਦੇ ਸੈਂਟਰ ਕੰਸੋਲ ਦੇ ਪਿੱਛੇ ਰਿਅਰ ਸੀਟ ਪੈਸੰਜਰਜ਼ ਲਈ ਵੀ ਇਕ ਸਕਰੀਨ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਟੈਸਲਾ ਮਾਡਲ ਐੱਸ ਦਾ ਇਹ ਨਵਾਂ ਮਾਡਲ 520 ਮੀਲ ਦੀ ਰੇਂਜ ਨਾਲ ਆਵੇਗਾ।

ਇਲੈਕਟ੍ਰਿਕ ਕਾਰਾਂ ਦੀ ਰੇਂਜ ਜਿੰਨੀ ਜ਼ਿਆਦਾ ਮਿਲਦੀ ਹੈ, ਉਸ ਨੂੰ ਚਲਾਉਣ ਦਾ ਖ਼ਰਚ ਓਨਾ ਘੱਟ ਹੁੰਦਾ ਹੈ। ਜ਼ਿਆਦਾ ਰੇਂਜ ਤੇ ਅਪਡੇਟਿਡ ਇੰਟੀਰੀਅਰ ਅਤੇ ਐਕਸਟੀਰੀਅਰ ਨਾਲ ਇਹ ਕਾਰ ਕਿਸੇ ਭਵਿੱਖ ਦੀ ਕਾਰ ਤੋਂ ਘੱਟ ਨਹੀਂ ਹੈ। ਅਜਿਹੇ ’ਚ ਗਾਹਕਾਂ ਨੂੰ ਚਲਾਉਣ ਵਿਚ ਬਿਹਤਰੀਨ ਤਜਰਬਾ ਮਿਲੇਗਾ। ਗਾਹਕਾਂ ਨੂੰ ਇਨ੍ਹਾਂ ਫੀਚਰਜ਼ ਨਾਲ ਕਈ ਹੋਰ ਅਪਡੇਟਸ ਵੀ ਮਿਲਣਗੇ, ਜੋ ਸੁਵਿਧਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਗਏ ਹਨ।