ਤੇਜ਼ ਭੂਚਾਲ ਦੇ ਝਟਕੇ ਨਾਲ ਹੀ ਸੁਨਾਮੀ ਦਾ ਅਲਰਟ ਜਾਰੀ…!

by vikramsehajpal

ਜਪਾਨ,ਟੋਕੀਓ(ਦੇਵ ਇੰਦਰਜੀਤ) :ਹਾਲ 'ਚ ਹੀ 11 ਮਾਰਚ ਨੂੰ ਜਾਪਾਨ 'ਚ ਆਏ ਭਿਆਨਕ ਭੂਚਾਲ ਤੇ ਸੁਨਾਮੀ ਦਾ ਇਕ ਦਹਾਕਾ ਬੀਤਿਆ ਹੈ। ਉਸ ਸਮੇਂ ਭੂਚਾਲ ਕਾਰਨ 6 ਤੋਂ ਦਸ ਮੀਟਰ ਉੱਚੀ ਸੁਨਾਮੀ ਦੀਆਂ ਲਹਿਰਾਂ ਨੇ ਤਬਾਹੀ ਮਚਾਈ ਸੀ। ਜਾਪਾਨ ਦੇ ਤੱਟ ਇਲਾਕਿਆਂ 'ਚ ਵੱਡੇ ਪੈਮਾਨੇ 'ਤੇ ਕਹਿਰ ਢਾਉਂਦੇ ਹੋਏ ਤੱਟ ਤੋਂ 10 ਕਿਲੋਮੀਟਰ ਅੰਦਰ ਤਕ ਤਬਾਹੀ ਹੋਈ ਸੀ। ਇਸ 'ਚ 18 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

ਜਾਪਾਨ 'ਚ ਸ਼ਨੀਵਾਰ ਨੂੰ ਭੂਚਾਲ ਦਾ ਤੇਜ਼ ਝਟਕਾ ਆਇਆ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.2 ਮਾਪੀ ਗਈ ਹੈ। ਜਾਪਾਨ ਦੀ ਉਤਰਪੂਰਵੀ ਤੱਟ ਇਲਾਕਿਆਂ 'ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਹੀ ਮਹੀਨੇ ਜਾਪਾਨ ਦੇ ਪੂਰਵੀ ਸਮੁੰਦਰੀ ਤੱਟ 'ਤੇ 7.1 ਤੀਬਰਤਾ ਦਾ ਭੂਚਾਲ ਆਇਆ ਸੀ ਹਾਲਾਂਕਿ ਉਦੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ।