ਹੋਨੋਲੂਲੂ , 12 ਜੁਲਾਈ ( NRI MEDIA )
ਵੈਨਕੂਵਰ ਤੋਂ ਆਸਟ੍ਰੇਲੀਆ ਜਾਣ ਵਾਲੀ ਏਅਰ ਕੈਨੇਡਾ ਦੀ ਇਕ ਫਲਾਈਟ ਨੂੰ ਹਵਾਈ ਦੇ ਹੋਨੋਲੂਲੂ ਵਿਚ ਐਮਰਜੰਸੀ ਲੈਂਡਿੰਗ ਕਰਨੀ ਪਈ, ਫਲਾਈਟ ਏ. ਸੀ. 33 ਦੇ ਅਚਾਨਕ ਬਿਨਾਂ ਕਿਸੇ ਸੂਚਨਾ ਦੇ ਟਰਬੁਲੇੰਸ ਵਿਚ ਫੱਸ ਜਾਣ ਕਾਰਣ ਅਜਿਹਾ ਕਰਨਾ ਪਿਆ , ਇਸ ਵਿੱਚ 269 ਯਾਤਰੀ ਅਤੇ 15 ਕਰੂ ਮੈਂਬਰ ਸਵਾਰ ਸਨ , ਇਸ ਹਾਦਸੇ ਵਿੱਚ 37 ਲੋਕ ਜ਼ਖਮੀ ਹੋਏ ਹਨ , ਆਵਾਜਾਈ ਰੱਖਿਆ ਬੋਰਡ ਆਫ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਏਜੇਂਸੀ ਨੂੰ ਇਸ ਘਟਨਾ ਵਾਰੇ ਪਤਾ ਹੈ ਅਤੇ ਉਹ ਇਸ ਸੰਬੰਧਿਤ ਵਧੇਰੇ ਜਾਣਕਾਰੀ ਇਕਠੀ ਕਰ ਰਿਹਾ ਹੈ , ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ |
ਜਦ ਇਹ ਹਾਦਸਾ ਵਾਪਰਿਆ ਤਾਂ ਤਕਰੀਬਨ 37 ਲੋਕ ਜਖਮੀ ਹੋ ਗਏ ਜਿਸ ਵਿੱਚੋ 9 ਲੋਕਾਂ ਦੀ ਹਾਲਤ ਥੋੜੀ ਗੰਭੀਰ ਸੀ, ਇਕ ਔਰਤ ਜਿਸਨੇ ਕਿ ਸ਼ਾਇਦ ਸੀਟਬੇਲਟ ਨਹੀਂ ਲਗਾਈ ਹੋਈ ਸੀ ਉਸਦਾ ਸਿਰ ਜ਼ੋਰ ਨਾਲ ਜਹਾਜ ਦੀ ਛੱਤ ਉਪਰ ਵੱਜਾ, ਕਈ ਸਾਰੇ ਲੋਕਾਂ ਦੇ ਮੂੰਹ ਛਿੱਲੇ ਗਏ , 30 ਲੋਕਾਂ ਨੂੰ ਹੋਨੋਲੂਲੂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਹਨਾਂ ਜਖਮੀਆਂ ਵਿਚੋਂ ਇਕ ਬੱਚਾ ਸਿਰਫ 4 ਸਾਲਾਂ ਦਾ ਸੀ।
ਏਅਰ ਕੈਨੇਡਾ ਦੀ ਪ੍ਰਵਕਤਾ ਐਂਜਲਾ ਮਾਹ ਨੇ ਕਿਹਾ ਕਿ ਹਵਾਈ ਜਹਾਜ ਸਾਹਸਰਨ ਤਰੀਕੇ ਨਾਲ ਹੀ ਹੋਨੋਲੂਲੂ ਦੇ ਵਿਚ ਦੁਪਹਿਰ ਦੇ ਕਰੀਬ 12:45 ਵਜੇ ਲੈਂਡ ਹੋਇਆ , ਮਾਹ ਨੇ ਕਿਹਾ, ਅਸੀਂ ਸਭ ਤੋਂ ਪਹਿਲਾ ਜਖਮੀਆਂ ਨੂੰ ਤਰਜੀਹ ਦੇ ਰਹੇ ਹਾਂ , ਅਸੀਂ ਆਪਣੀ ਫਲਾਈਟਾਂ ਵਿਚ ਸਫ਼ਰ ਕਰਦੇ ਯਾਤਰੀਆਂ ਅਤੇ ਕਰੂ ਮੇਮ੍ਬਰਾਂ ਨੂੰ ਇਸ ਲਈ ਮੈਡੀਕਲ ਅਮਲੇ ਹੋਨੋਲੂਲੂ ਦੇ ਵਿਚ ਯਾਤਰੀਆਂ ਦੇ ਨਾਲ ਹੀ ਹਨ ਤਾਂ ਜੋ ਕਿ ਓਹਨਾ ਦੀ ਜਾਂਚ ਕਰ ਸਕਣ। ਇਸ ਤੋਂ ਬਾਅਦ ਮਾਹ ਨੇ ਸੂਚਿਤ ਕੀਤਾ ਕਿ ਸਾਰੇ ਮਰੀਜਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿਤਾ ਗਿਆ ਹੈ।
ਉਥੇ ਹੀ ਆਵਾਜਾਈ ਰੱਖਿਆ ਬੋਰਡ ਆਫ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਏਜੇਂਸੀ ਨੂੰ ਇਸ ਘਟਨਾ ਵਾਰੇ ਪਤਾ ਹੈ ਅਤੇ ਉਹ ਇਸ ਸੰਬੰਧਿਤ ਵਧੇਰੇ ਜਾਣਕਾਰੀ ਇਕਠੀ ਕਰ ਰਿਹਾ ਹੈ , ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜਲਦ ਹੀ ਇਸ ਉੱਤੇ ਕਾਰਵਾਈ ਹੋਵੇਗੀ , ਇਸਦੇ ਨਾਲ ਹੀ ਏਅਰ ਕੈਨੇਡਾ ਨੇ ਦਸਿਆ ਕਿ ਯਾਤਰੀਆਂ ਲਈ ਨਵਾਂ ਜਹਾਜ ਰੀਬੁਕ ਕਰ ਦਿਤਾ ਗਿਆ ਹੈ ਤਾਂ ਜੋ ਕਿ ਯਾਤਰੀ ਸਿਡਨੀ ਤਕ ਪੁੱਜ ਸਕਣ , ਇਹ ਫਲਾਈਟ ਹਵਾਈ ਸਮੇ ਦੇ ਅਨੁਸਾਰ ਹੋਨੋਲੂਲੂ ਤੋਂ ਸ਼ੁਕਰਵਾਰ ਦੁਪਹਿਰ 12 ਵਜੇ ਰਵਾਨਾ ਹੋਵੇਗੀ , ਇਸਦੇ ਨਾਲ ਹੀ ਏਅਰ ਲਾਈਨ ਨੇ ਆਪਣੇ ਯਾਤਰੀਆਂ ਦੀ ਸੁਵਿਧਾ ਲਈ ਖਾਣ ਪੀਣ ਅਤੇ ਰਹਿਣ ਵਾਸਤੇ ਹੋਟਲ ਦਾ ਬੰਦੋਬਸਤ ਕੀਤਾ ਹੈ |



