ਤੁਰਕੀ ‘ਚ ਲੈਂਡਿੰਗ ਦੌਰਾਨ ਜਹਾਜ਼ ਦੇ ਹੋਏ ਤਿੰਨ ਟੁਕੜੇ, 3 ਦੀ ਮੌਤ 179 ਜ਼ਖ਼ਮੀ

by

ਇਸਤਾਂਬੁਲ (Nri Media) : ਇਸ ਜਹਾਜ਼ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 179 ਲੋਕ ਜ਼ਖ਼ਮੀ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਇਹ ਜਹਾਜ਼ ਹਾਦਸਾ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿਚ ਵਾਪਰਿਆ। ਇਸਤਾਂਬੁਲ ਹਵਾਈ ਅੱਡੇ 'ਤੇ 177 ਮੁਸਾਫਰਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲੈਂਡਿੰਗ ਦੌਰਾਨ ਰਨਵੇ 'ਤੇ ਫਿਸਲ ਗਿਆ।


ਖਰਾਬ ਮੌਸਮ ਵਿਚ ਉਤਰਨ ਤੋਂ ਬਾਅਦ ਜਹਾਜ਼ ਤਿੰਨ ਹਿੱਸਿਆਂ ਵਿਚ ਟੁੱਟ ਗਿਆ। ਜਹਾਜ਼ ਦਾ ਇਕ ਹਿੱਸਾ ਪੂਰੀ ਤਰ੍ਹਾਂ ਨਾਲ ਵੱਖਰਾ ਹੋ ਗਿਆ ਜਦਕਿ ਪਿਛਲਾ ਹਿੱਸਾ ਟੁੱਟ ਕੇ ਹੇਠਾਂ ਲਟਕ ਗਿਆ। ਦੱਸ ਦਈਏ ਕਿ ਐਨਟੀਵੀ ਪ੍ਰਸਾਰਕ ਨੇ ਦੱਸਿਆ ਕਿ ਜਹਾਜ਼ ਇਜ਼ਮਿਰ ਸ਼ਹਿਰ ਦੇ ਏਜਿਅਨ ਤੋਂ ਖਰਾਬ ਮੌਸਮ ਵਿਚ ਇਸਤਾਂਬੁਲ ਦੇ ਸਾਹਿਬਾ ਗੋਕਚੇਨ ਹਵਾਈ ਅੱਡੇ 'ਤੇ ਆ ਰਿਹਾ ਸੀ।


ਪ੍ਰਸਾਰਕ ਨੇ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਉਸ ਅੰਦਰ ਲੱਗੀ ਅੱਗ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਹਾਦਸੇ ਵਿਚ ਪਹੁੰਚੇ ਬਚਾਅ ਦਲ ਨੇ ਅੱਗ ਬੁਝਾਈ।

More News

NRI Post
..
NRI Post
..
NRI Post
..