ਸਿਆਸਤ ‘ਚ ਹਲਚਲ, ਪ੍ਰਸ਼ਾਂਤ ਕਿਸ਼ੋਰ ਬਣਾਉਣਗੇ ਆਪਣੀ ਨਵੀਂ ਪਾਰਟੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੋਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇਕ ਟਵੀਟ ਕਰ ਕੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ। ਕਿਸ਼ੋਰ ਨੇ ਟਵੀਟ ਕਰ ਕੇ ਕਿਹਾ,''ਹੁਣ ਮੁੱਦਿਆਂ 'ਤੇ ਜਨ ਸੁਰਾਜ ਦੇ ਮਾਰਗ ਨੂੰ ਬਿਹਤਰ ਢੰਗ ਨਾਲ ਸਮਝਣ ਲਈ 'ਰੀਅਲ ਮਾਸਟਰ' ਯਾਨੀ ਜਨਤਾ ਕੋਲ ਜਾਣ ਦਾ ਸਮਾਂ ਆ ਗਿਆ ਹੈ। ਸ਼ੁਰੂਆਤ ਬਿਹਾਰ ਤੋਂ।''ਪ੍ਰਸ਼ਾਂਤ ਕਿਸ਼ੋਰ ਦਾ ਇਹ ਟਵੀਟ ਕਾਂਗਰਸ 'ਚ ਸ਼ਾਮਲ ਹੋਣ ਦੇ ਪ੍ਰਸਾਤਵ ਨੂੰ ਖਾਰਜ ਕਰਨ ਦੇ ਐਲਾਨ ਦੇ ਇਕ ਹਫ਼ਤੇ ਬਾਅਦ ਆਇਆ ਹੈ।